ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰ ਨੇ ਮੰਨੀ ਗਲਤੀ : ਬਾਦਲ (ਵੀਡੀਓ)

07/31/2015 6:49:50 PM

ਸੰਗਰੂਰ : ਗੁਰਦਾਸਪੁਰ ਦੇ ਦੀਨਾਨਗਰ ਥਾਣੇ ''ਚ ਬਾਰਡਰ ਪਾਰ ਤੋਂ ਆਏ ਅੱਤਵਾਦੀਆਂ ਦੇ ਹਮਲੇ ਨੂੰ ਲੈ ਕੇ ਖੂਫੀਆ ਏਜੰਸੀਆਂ ਵਲੋਂ ਅਣਗਹਿਲੀ ਵਰਤੀ ਗਈ ਹੈ, ਜਿਸ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਇਕ ਬੈਠਕ ਦੌਰਾਨ ਕੇਂਦਰ ਵਲੋਂ ਆਪਣੀ ਗਲਤੀ ਦਾ ਅਹਿਸਾਸ ਕੀਤਾ ਗਿਆ ਹੈ। ਇਸ ਦਾ ਖੁਲਾਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਖੂਫੀਆ ਤੰਤਰ ਨੂੰ ਲੈ ਕੇ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਬਾਦਲ ਮੁਤਾਬਕ ਦਿੱਲੀ ਵਿਖੇ ਹੋਈ ਇਸ ਬੈਠਕ ਵਿਚ ਰਾਜਨਾਥ ਸਿੰਘ ਦੇ ਨਾਲ ਸੈਨਾ ਦੇ ਵੀ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।


Gurminder Singh

Content Editor

Related News