ਧਾਰਮਿਕ ਸਥਾਨ ''ਤੇ ਮੱਥਾ ਟੇਕਣ ਜਾ ਰਹੇ 4 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੀ ਮੌਕੇ ''ਤੇ ਹੋਈ ਮੌਤ
Friday, Jul 21, 2023 - 06:30 PM (IST)
ਫ਼ਤਿਹਗੜ੍ਹ ਚੂੜੀਆਂ (ਜ.ਬ., ਗੁਰਪ੍ਰੀਤ)- ਧਾਰਮਿਕ ਸਥਲ ਸ੍ਰੀ ਧਿਆਨਪੁਰ ਜਾਂਦੇ ਰਾਹ 'ਚ ਬਟਾਲਾ ਰੋਡ ਵਿਖੇ ਰਾਤ ਕਰੀਬ ਸਵਾ 10 ਵਜੇ ਮੋਟਰਸਾਈਕਲ ਸਵਾਰ ਮੁੰਡਿਆਂ ਦੀ ਆਪਸੀ ਟੱਕਰ ਹੋ ਗਈ, ਜਿਸ ’ਚ ਇਕ 17 ਸਾਲ ਦੇ ਸਾਜਨ ਸ਼ਰਮਾ ਪੁੱਤਰ ਪ੍ਰਦੀਪ ਸ਼ਰਮਾ ਦੀ ਮੌਤ ਅਤੇ 3 ਮੁੰਡਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਚਾਰੋਂ ਮੁੰਡੇ ਇਕੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਟਾਲਾ ਸਾਈਡ ਨੂੰ ਜਾ ਰਹੇ ਸੀ। ਜਦੋਂ ਉਹ ਦਾਣਾ ਮੰਡੀ ਨਜ਼ਦੀਕ ਪੁੱਜੇ ਤਾਂ ਬਟਾਲਾ ਸਾਈਡ ਤੋਂ ਗਲਤ ਦਿਸ਼ਾ ’ਚ ਆ ਰਹੇ ਇਕ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਨਿੱਕੂ ਪੁੱਤਰ ਮਹਿੰਦਰਪਾਲ, ਵਿਸ਼ਾਲ ਪੁੱਤਰ ਸੁੱਚਾ ਅਤੇ ਅੰਸ਼ੂ ਪੁੱਤਰ ਪਵਨ ਕੁਮਾਰ ਵਾਸੀਅਨ ਵਾਰਡ ਨੰਬਰ-10 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦਕਿ ਸਾਜਨ ਸ਼ਰਮਾ ਪੁੱਤਰ ਪ੍ਰਦੀਪ ਸ਼ਰਮਾ ਵਾਸੀ ਵਾਰਡ ਨੰਬਰ-10 ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਸਾਜਨ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਘਰ 'ਚ ਮਾਂ ਅਤੇ ਵੱਡਾ ਭਰਾ ਦਾ ਸਦਮੇ 'ਚ ਹਨ।
ਇਹ ਵੀ ਪੜ੍ਹੋ- ਖੰਨਾ 'ਚ ਕੁੱਤੇ ਨੇ ਬਚਾਈ ਨਗਰ ਕੌਂਸਲ ਦੇ ਪ੍ਰਧਾਨ ਦੀ ਜਾਨ, ਗੱਡੀ ਅਤੇ ਘਰ 'ਚੋਂ ਨਿਕਲੇ 5 ਸੱਪ
ਇਸ ਦਰਦਨਾਕ ਸੜਕ ਹਾਦਸੇ ਬਾਰੇ ਦੱਸਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਜ਼ਖ਼ਮੀ ਮੁੰਡਿਆਂ ਨੇ ਦੱਸਿਆ ਕਿ ਉਹ ਚਾਰੋਂ ਇਕੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਸਬਾ ਫਤਿਹਗੜ੍ਹ ਚੂੜੀਆਂ ਤੋਂ ਧਾਰਮਿਕ ਸਥਲ ਸ੍ਰੀ ਧਿਆਨਪੁਰ ਮੱਥਾ ਟੇਕਣ ਜਾ ਰਹੇ ਸੀ। ਜਦੋਂ ਉਹ ਫਤਹਿਗੜ੍ਹ ਚੂੜੀਆਂ ਦਾਣਾ ਮੰਡੀ ਨਜ਼ਦੀਕ ਪੁੱਜੇ ਤਾਂ ਬਟਾਲਾ ਸਾਈਡ ਤੋਂ ਗਲਤ ਸਾਈਡ ਤੋਂ ਆ ਰਹੇ ਇੱਕ ਮੋਟਰਸਾਈਕਲ ਜਿਸ 'ਤੇ ਦੋ ਨੌਜਵਾਨ ਸਵਾਰ ਸਨ, ਨਾਲ ਉਨ੍ਹਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਤਿੰਨ ਮੁੰਡੇ ਨਿੱਕੂ, ਵਿਸ਼ਾਲ ਅਤੇ ਅੰਸ਼ੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦਕਿ ਸਾਜਨ ਸ਼ਰਮਾ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ 3 ਦਿਨ ਦੀ ਰੋਕ, ਡਿਪਟੀ ਕਮਿਸ਼ਨਲ ਵੱਲੋਂ ਖ਼ਾਸ ਅਪੀਲ
ਸੂਚਨਾ ਮਿਲਦਿਆਂ ਹੀ ਉਕਤ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ 108 ਐਂਬੂਲੈਂਸ ਰਾਹੀਂ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਮ੍ਰਿਤਕ ਸਾਜਨ ਨੂੰ ਬਟਾਲਾ ਵਿਖੇ ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਸੜਕ ਹਾਦਸੇ ’ਚ ਮ੍ਰਿਤਕ ਅਤੇ ਜ਼ਖ਼ਮੀ ਮੁੰਡਿਆਂ ਦੀ ਉਮਰ 18 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ ਅਤੇ ਸਥਾਨਕ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਹੌਂਸਲਾ, ਲਿਖਿਆ- 'ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ'
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8