ਪਨਾਮਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 39 ਪ੍ਰਵਾਸੀਆਂ ਦੀ ਗਈ ਜਾਨ
Wednesday, Feb 15, 2023 - 11:44 PM (IST)
ਪਨਾਮਾ (ਏ.ਪੀ.): ਪਨਾਮਾ ਦੇ ਪੱਛਮੀ ਹਿੱਸੇ ਵਿਚ ਇਕ ਬੱਸ ਖੱਡ 'ਚ ਡਿੱਗ ਜਾਣ ਕਾਰਨ ਘੱਟੋ-ਘੱਟ 39 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ ਤਕਰੀਬਨ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਇਹ ਨਹੀਂ ਦੱਸਿਆ ਕਿ ਬੱਸ ਵਿਚ ਸਵਾਰ ਯਾਤਰੀ ਕਿਨ੍ਹਾਂ ਦੇਸ਼ਾਂ ਦੇ ਨਾਗਰਿਕ ਸਨ। ਬੱਸ ਵਿਚ 66 ਪ੍ਰਵਾਸੀ ਸਵਾਰ ਸਨ।
ਇਹ ਖ਼ਬਰ ਵੀ ਪੜ੍ਹੋ- ਦੀਪ ਸਿੱਧੂ ਦੀ ਬਰਸੀ ਮੌਕੇ ਮੂਸੇਵਾਲਾ ਦੇ ਪਿਤਾ ਦੇ ਤਿੱਖੇ ਬੋਲ, "ਸਿਰ ਚੁੱਕਣ ਵਾਲਿਆਂ ਨੂੰ ਮਾਰ ਦਿੱਤਾ ਜਾਂਦੈ"
ਪਨਾਮਾ ਦੇ ਕੌਮੀ ਇਮੀਗ੍ਰੇਸ਼ਨ ਸੇਵਾ ਦੀ ਨਿਰਦੇਸ਼ਕ ਸਮੀਰਾ ਗੋਜੈਨ ਨੇ ਕਿਹਾ ਕਿ ਬੁੱਧਵਾਰ ਤੜਕੇ ਬੱਸ ਖੜ੍ਹੀ ਚੜ੍ਹਾਈ ਵਾਲੇ ਰਾਜਮਾਰਗ 'ਤੇ ਇਕ ਹੋਰ ਬੱਸ ਨਾਲ ਟਕਰਾ ਗਈ, ਉਸ ਵੇਲੇ ਇਹ ਹਾਦਸਾ ਵਾਪਰਿਆ। ਪਿਛਲੇ ਤਕਰੀਬਨ ਇਕ ਦਹਾਕੇ ਵਿਚ ਪਨਾਮਾ ਵਿਚ ਵਾਪਰਿਆ ਇਹ ਸੱਭ ਤੋਂ ਭਿਆਨਕ ਹਾਦਸਾ ਹੈ, ਜਿਸ ਵਿਚ ਪ੍ਰਵਾਸੀਆਂ ਦੀ ਜਾਨ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।