ਟਰਾਲੇ ਤੇ ਕੈਂਟਰ ਦੀ ਟੱਕਰ ਦੌਰਾਨ ਲੱਗੀ ਭਿਆਨਕ ਅੱਗ, 2 ਵਿਅਕਤੀ ਝੁਲਸੇ
Tuesday, Dec 31, 2019 - 07:16 PM (IST)
ਲਾਲੜੂ, (ਜ.ਬ)— ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪਿੰਡ ਸਰਸੀਣੀ ਨੇੜੇ ਇਕ ਟਰਾਲੇ ਤੇ ਕੈਂਟਰ ਵਿਚਕਾਰ ਹੋਈ ਜ਼ੋਰਦਾਰ ਟੱਕਰ ਤੋਂ ਬਾਅਦ ਲੱਗੀ ਅੱਗ 'ਚ ਟਰਾਲੇ 'ਚ ਬੈਠੇ 2 ਵਿਅਕਤੀ ਜਿੰਦੇ ਜਲ ਗਏ। ਅੱਗ ਇੰਨ੍ਹੀ ਜ਼ਿਆਦਾ ਸੀ ਕਿ ਇਨ੍ਹਾਂ ਨੂੰ ਖੁਦ ਨੂੰ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ। ਹਾਦਸੇ 'ਚ ਕੈਂਟਰ ਚਾਲਕ ਦਾ ਬਚਾਅ ਹੋ ਗਿਆ ਤੇ ਮੌਕੇ 'ਤੋਂ ਫਰਾਰ ਹੋ ਗਿਆ। ਕਰੀਬ ਇਕ ਘੰਟੇ ਬਾਅਦ ਭੜਕੀ ਅੱਗ 'ਤੇ ਕਾਬੂ ਪਾਇਆ ਗਿਆ।
ਲਾਲੜੂ ਦੇ ਥਾਣਾ ਮੁੱਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 2 ਵਜੇ ਅੰਬਾਲੇ ਤੋਂ ਚੰਡੀਗੜ੍ਹ ਵੱਲ ਕੈਮੀਕਲ ਨਾਲ ਭਰਿਆ ਇਕ ਟਰਾਲਾ ਤੇ ਕਰੀਬ 12 ਟਨ ਪਿਆਜ਼ ਦਾ ਭਰਿਆ ਇਕ ਕੈਂਟਰ ਜਾ ਰਹੇ ਸਨ ਕਿ ਜਦ ਟਰਾਲਾ ਮੋੜਨ ਲੱਗਿਆ ਤਾਂ ਪਿਛੋਂ ਆ ਰਹੇ ਕੈਂਟਰ ਨੇ ਟਰਾਲੇ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵੇਂ ਗੱਡੀਆਂ 'ਚ ਭਿਆਨਕ ਅੱਗ ਲੱਗਣ ਕਾਰਨ ਜਲ ਕੇ ਰਾਖ ਹੋ ਗਈਆਂ । ਦੋਵੇਂ ਗੱਡੀਆਂ ਅੱਗ ਦੇ ਲਪੇਟ 'ਚ ਆਉਣ ਕਾਰਨ ਦੋਵੇਂ ਗੱਡੀਆਂ 'ਚ ਸਿਰਫ ਲੋਹਾ ਹੀ ਰਹਿ ਗਿਆ, ਬਾਕੀ ਸਭ ਕੁੱਝ ਜਲ ਕੇ ਰਾਖ ਹੋ ਗਿਆ। ਥਾਣਾ ਮੁੱਖੀ ਨੇ ਦੱਸਿਆ ਕਿ ਗੱਡੀਆਂ ਨੂੰ ਅੱਗ ਲੱਗਣ ਦਾ ਕਾਰਨ ਸ਼ਾਇਦ ਗੱਡੀ 'ਚ ਪਿਆ ਗੈਸ ਸਿਲੰਡਰ ਫੱਟਣ ਕਾਰਨ ਹੋਇਆ ਹੈ, ਪਰ ਅੱਜੇ ਅੱਗ ਲੱਗਣ ਦਾ ਕਾਰਨ ਸਹੀ ਨਹੀਂ ਪਤਾ ਚੱਲ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਟਰਾਲੇ 'ਚ ਬੈਠੇ ਦੋਵੇਂ ਵਿਅਕਤੀ ਜਲ ਕੇ ਰਾਖ ਹੋ ਗਏ ਤੇ ਕੈਂਟਰ ਚਾਲਕ ਬੱਚ ਕੇ ਮੌਕੇ 'ਤੋਂ ਫਰਾਰ ਹੋ ਗਏ। ਟਰਾਲੇ 'ਚ ਬੈਠੇ ਦੋਵੇਂ ਵਿਅਕਤੀਆਂ ਨੂੰ ਟਰਾਲੇ 'ਚੋਂ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਟਰਾਲੇ 'ਚ ਜ਼ਿੰਦਾ ਜੱਲ ਕੇ ਰਾਖ ਹੋ ਗਏ। ਥਾਣਾ ਮੁੱਖੀ ਨੇ ਦੱਸਿਆ ਕਿ ਬੜੀ ਹੀ ਮੁਸ਼ਕਲ ਨਾਲ ਟਰਾਲੇ ਮਾਲਕ ਦਾ ਨੰਬਰ ਮਿਲਿਆ ਹੈ। ਟਰਾਲਾ ਮਾਲਕ ਮਹਿੰਦਰ ਸਿੰੰਘ ਪੁੱਤਰ ਚੰਦਰ ਭਾਨ ਵਾਸੀ ਖਾਨਪੁਰ ਖੁਰਦ ਜ਼ਿੰਲਾ ਝੱਜਰ ਦਾ ਰਹਿਣ ਵਾਲਾ ਹੈ ਤੇ ਟਰਾਲਾ ਮਾਲਕ ਦੇ ਆਉਣ 'ਤੇ ਹੀ ਗੱਡੀ 'ਚ ਜ਼ਿੰਦਾ ਜਲੇ ਹੋਏ ਵਿਅਕਤੀਆਂ ਦੀ ਪਛਾਣ ਹੋਵੇਗੀ। ਅੱਗ ਨੂੰ ਬਝਾਉਣ ਲਈ ਇਕ ਅੰਬਾਲਾ ਤੇ ਇਕ ਡੇਰਾਬੱਸੀ ਤੋਂ ਫਾਇਰ ਬਿਗ੍ਰੇਡ ਦੀ ਗੱਡੀਆਂ ਮੌਕੇ 'ਤੇ ਪੁੱਜੀਆਂ ਤੇ ਕਰੀਬ ਇਕ ਘੰਟੇ ਬਾਅਦ ਅੱਗ ਤੇ ਕਾਬੁ ਪਾਇਆ ਜਾ ਸਕਿਆ। ਪੁਲਸ ਵਲੋਂ ਫਰਾਰ ਕੈਂਟਰ ਚਾਲਕ ਦੀ ਤਲਾਸ ਸ਼ੁਰੂ ਕਰ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।