ਜਲੰਧਰ ਵਿਖੇ ਇੰਡਸਟਰੀ ਏਰੀਆ ''ਚ ਰਬੜ ਦੀ ਫੈਕਟਰੀ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

02/26/2023 5:04:22 PM

ਜਲੰਧਰ (ਵਰੁਣ)- ਇੰਡਸਟਰੀ ਏਰੀਆ 'ਚ ਸਥਿਤ ਥਾਣਾ ਡਿਵੀਜ਼ਨ 1 ਦੇ ਬਿਲਕੁਲ ਸਾਹਮਣੇ ਇਕ ਰਬੜ ਦੀ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਕੁਝ ਸਕਿੰਟਾਂ ਬਾਅਦ ਦੂਰ-ਦੂਰ ਤੱਕ ਕਾਲੇ ਬੱਦਲ ਵਿਖਾਈ ਦੇਣ ਲੱਗੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅੱਗ ਕਿਹੜੇ ਕਾਰਨਾਂ ਕਰਕੇ ਲੱਗੀ। ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅੱਗ ਕ੍ਰਿਸ਼ਨਾ ਫੈਕਟਰੀ ਵਿੱਚ ਲੱਗੀ ਹੈ। ਫਿਲਹਾਲ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖ਼ਦਾਇਕ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

PunjabKesari

ਮੌਕੇ 'ਤੇ ਪਹੁੰਚੀ ਥਾਣਾ 8 ਦੀ ਪੁਲਸ ਵੀ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਵਿੱਚ ਜਲਣਸ਼ੀਲ ਪਦਾਰਥਾਂ ਸਮੇਤ ਰਬੜ ਤੱਕ ਪੁੱਜਣ ਤੋਂ ਬਾਅਦ ਅੱਗ ਫੈਲ ਗਈ। ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤ ਨੇ ਮੌਕੇ 'ਤੇ ਮੁਲਜ਼ਮ ਨੂੰ ਦਬੋਚ ਚਾੜ੍ਹਿਆ ਕੁਟਾਪਾ


shivani attri

Content Editor

Related News