ਸਰੀਏ ਨਾਲ ਭਰੇ ਟਰੱਕ ਨਾਲ ਵਾਪਰਿਆ ਭਿਆਨਕ ਹਾਦਸਾ, ਚਾਲਕ ਦੀ ਦਰਦਨਾਕ ਮੌਤ

Wednesday, Oct 12, 2022 - 01:47 AM (IST)

ਸਰੀਏ ਨਾਲ ਭਰੇ ਟਰੱਕ ਨਾਲ ਵਾਪਰਿਆ ਭਿਆਨਕ ਹਾਦਸਾ, ਚਾਲਕ ਦੀ ਦਰਦਨਾਕ ਮੌਤ

ਗੜ੍ਹਸ਼ੰਕਰ (ਸ਼ੋਰੀ)-ਅੱਜ ਸਵੇਰੇ ਇਥੋਂ ਦੇ ਚੰਡੀਗੜ੍ਹ ਰੋਡ ’ਤੇ ਪਿੰਡ ਪਨਾਮ ਦੇ ਨਜ਼ਦੀਕ ਹੋਏ ਇਕ ਭਿਆਨਕ ਸੜਕ ਹਾਦਸੇ ’ਚ ਟਰੱਕ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪੰਚਕੂਲਾ ਤੋਂ ਹੁਸ਼ਿਆਰਪੁਰ ਸਾਈਡ ਨੂੰ ਜਾ ਰਹੇ ਸਰੀਏ ਨਾਲ ਭਰੇ ਇਕ ਟਰੱਕ ਨੰਬਰ ਐੱਚ. ਪੀ. 12 ਐੱਨ. 4424 ਸਵੇਰੇ ਤਕਰੀਬਨ 7 ਵਜੇ ਦੇ ਆਸ-ਪਾਸ ਸੜਕ ਕਿਨਾਰੇ ਰੌਂਗ ਸਾਈਡ ਦਰੱਖ਼ਤ ਨਾਲ ਜਾ ਟਕਰਾਇਆ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਚਾਲਕ ਟਰੱਕ ’ਚ ਹੀ ਬੁਰੀ ਤਰ੍ਹਾਂ ਫਸ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਭਲਕੇ ਲਿਆਂਦਾ ਜਾਵੇਗਾ ਜਲੰਧਰ

ਮ੍ਰਿਤਕ ਦੀ ਪਛਾਣ ਸਿਕੰਦਰ ਪੁੱਤਰ ਮੁਹੰਮਦ ਵਜ਼ੀਰ ਵਾਸੀ ਕੋਟ ਧਾਰ, ਜੰਮੂ-ਕਸ਼ਮੀਰ ਦੱਸੀ ਜਾ ਰਹੀ ਹੈ। ਚਾਲਕ ਦੀ ਲਾਸ਼ ਨੂੰ ਟਰੱਕ ’ਚ ਫਸੇ ਹੋਣ ਕਾਰਨ ਦੋ ਕ੍ਰੇਨਾਂ ਦੀ ਮਦਦ ਨਾਲ ਹਾਦਸੇ ਤੋਂ ਲੱਗਭਗ 4 ਘੰਟੇ ਬਾਅਦ ਬਾਹਰ ਕੱਢਿਆ ਜਾ ਸਕਿਆ। ਗੜ੍ਹਸ਼ੰਕਰ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : SYL ਨੂੰ ਲੈ ਕੇ ਵੱਡੀ ਖ਼ਬਰ, ਗੀਤ ਬੈਨ ਹੋਣ ਮਗਰੋਂ ਜੈਨੀ ਜੌਹਲ ਨੇ ਦਿੱਤਾ ਧਮਾਕੇਦਾਰ ਬਿਆਨ, ਪੜ੍ਹੋ Top 10


author

Manoj

Content Editor

Related News