ਬਾਰਿਸ਼ ਦਾ ਕਹਿਰ, ਘਰ ਦੀ ਛੱਤ ਡਿੱਗਣ ਕਾਰਨ ਵਾਪਰਿਆ ਭਿਆਨਕ ਹਾਦਸਾ, 4 ਸਾਲਾ ਮਾਸੂਮ ਦੀ ਮੌਤ
Friday, Aug 02, 2024 - 06:47 PM (IST)

ਅੰਮ੍ਰਿਤਸਰ (ਸੂਰੀ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਖੈਰਾਂਬਾਦ ਵਿਖੇ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਰ ਕੇ ਗੁਰਫਤਿਹ ਸਿੰਘ (4 ਸਾਲ) ਦੀ ਮੌਤ ਹੋ ਗਈ ਜਦਕਿ 2 ਜਣੇ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਫਤਿਹ ਸਿੰਘ ਦਾ ਪਿਤਾ ਲਵਪ੍ਰੀਤ ਸਿੰਘ ਕੱਚੇ ਕੋਠੇ ਹੇਠਾਂ ਆਪਣੇ ਭਰਾ ਵਿਸ਼ਾਲ, ਆਪਣੇ ਸਪੁੱਤਰ ਗੁਰਫਤਿਹ ਸਿੰਘ ਅਤੇ ਆਪਣੀ ਧੀ ਨਵਜੋਤ ਕੌਰ 8 ਸਾਲ ਨਾਲ ਸੌਂ ਰਿਹਾ ਸੀ। ਸਵੇਰ ਹੋਣ ਕਰ ਕੇ ਮ੍ਰਿਤਕ ਬੱਚੇ ਦਾ ਪਿਤਾ ਕੱਚੇ ਕੋਠੇ ਤੋਂ ਬਾਹਰ ਆਇਆ ਹੀ ਸੀ ਕਿ ਕੱਚਾ ਕੋਠਾ ਡਿੱਗ ਪਿਆ, ਜਿਸ ਨਾਲ ਵਿਸ਼ਾਲ ਅਤੇ ਨਵਜੋਤ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਗੁਰਫਤਿਹ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ
ਅੱਧੀ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਕਾਰਨ ਸਵੇਰੇ ਤਕਰੀਬਨ 8 ਵਜੇ ਕਾਨਿਆਂ ਦੀ ਛੱਤ ਡਿੱਗਣ ਨਾਲ ਇਹ ਭਾਣਾ ਵਰਤ ਗਿਆ, ਜਿਸ ਨਾਲ 4 ਸਾਲ ਦਾ ਬੱਚਾ ਗੁਰਫਤਿਹ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਇੰਗਲੈਂਡ ਦੀ ਜੇਲ੍ਹ 'ਚ ਸਜ਼ਾ ਕੱਟ ਚੁੱਕੇ ਨੌਜਵਾਨ ਨੂੰ ਨਹੀਂ ਮਿਲ ਰਿਹਾ ਇਨਸਾਫ਼, ਪੁੱਤ ਨੂੰ ਵੇਖਣ ਲਈ ਤਰਸ ਰਹੇ ਮਾਪੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8