ਮੁੰਡੇ ਦੇ ਜਨਮਦਿਨ ''ਤੇ ਵਿੱਛੇ ਮੌਤ ਦੇ ਸੱਥਰ, ਕਮਜ਼ੋਰ ਦਿਲ ਵਾਲੇ ਨਾ ਦੇਖਣ ਭਿਆਨਕ ਤਸਵੀਰਾਂ

Tuesday, Mar 11, 2025 - 01:41 PM (IST)

ਮੁੰਡੇ ਦੇ ਜਨਮਦਿਨ ''ਤੇ ਵਿੱਛੇ ਮੌਤ ਦੇ ਸੱਥਰ, ਕਮਜ਼ੋਰ ਦਿਲ ਵਾਲੇ ਨਾ ਦੇਖਣ ਭਿਆਨਕ ਤਸਵੀਰਾਂ

ਚੰਡੀਗੜ੍ਹ (ਸੁਸ਼ੀਲ) : ਜਨਮਦਿਨ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਭਿਆਨਕ ਹਾਦਸੇ 'ਚ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਹਾਦਸੇ ਨੇ ਜਨਮਦਿਨ ਦੀਆਂ ਖ਼ੁਸ਼ੀਆਂ ਨੂੰ ਮਾਤਮ 'ਚ ਬਦਲ ਦਿੱਤਾ। ਚੰਡੀਗੜ੍ਹ ਦੇ ਸੈਕਟਰ-4 ਵਿਖੇ ਤੇਜ਼ ਰਫ਼ਤਾਰ ਪਾਸ਼ ਕਾਰ ਚਾਲਕ ਨੇ 2 ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਇਕ ਐਕਟਿਵਾ ਕਾਰ ਦੇ ਇੰਜਣ ਅੱਗੇ ਫਸ ਗਈ ਅਤੇ ਕਾਰ ਚਾਲਕ ਉਸ ਨੂੰ ਘੜੀਸਦਾ ਹੋਇਆ ਕਾਫ਼ੀ ਦੂਰ ਤੱਕ ਲੈ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਸ਼ਰਾਬ ਦੀਆਂ ਕੀਮਤਾਂ ਲੈ ਕੇ ਆਈ ਨਵੀਂ ਅਪਡੇਟ

PunjabKesari

ਕਾਰ ਬਿਜਲੀ ਦੇ ਖੰਭੇ ਤੋਂ ਬਾਅਦ ਟ੍ਰੈਫਿਕ ਸਾਈਨ ਬੋਰਡ ਨੂੰ ਤੋੜਦੇ ਹੋਏ ਸਿੱਧਾ ਦਰੱਖ਼ਤ ਨਾਲ ਜਾ ਟਕਰਾਈ। ਇਸ ਕਾਰਨ ਗੱਡੀ ਦੇ ਇੰਜਣ 'ਚ ਫਸੀ ਐਕਟਿਵਾ ਦੇ 2 ਟੁਕੜੇ ਹੋ ਗਏ ਅਤੇ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਹੋ ਗਈ।

PunjabKesari

ਦੂਜੀ ਐਕਟਿਵਾ 'ਤੇ ਸਵਾਰ 2 ਕੁੜੀਆਂ ਵੀ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਪੁਲਸ ਪੀ. ਜੀ. ਆਈ. ਦਾਖ਼ਲ ਕਰਾਇਆ ਗਿਆ ਹੈ। ਫਿਲਹਾਲ ਪੁਲਸ ਨੇ ਪਾਸ਼ ਕਾਰ ਨੂੰ ਕਬਜ਼ੇ 'ਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਐਕਟਿਵਾ ਸਵਾਰ ਦੀ ਪਛਾਣ ਨਵਾਂਗਾਓਂ ਦੇ ਰਹਿਣ ਵਾਲਾ ਅੰਕਿਤ (21) ਦੇ ਤੌਰ 'ਤੇ ਹੋਈ ਹੈ।

ਇਹ ਵੀ ਪੜ੍ਹੋ : ਅਧਿਆਪਕਾਂ ਨੂੰ ਮਿਲੀ ਵੱਡੀ ਰਾਹਤ, ਜਾਰੀ ਹੋ ਗਿਆ ਸਰਕੂਲਰ

PunjabKesari

ਦੱਸਿਆ ਜਾ ਰਿਹਾ ਹੈ ਕਿ ਅੱਜ 11 ਮਾਰਚ ਨੂੰ ਅੰਕਿਤ ਦਾ ਜਨਮਦਿਨ ਸੀ। ਅੰਕਿਤ ਨੌਕਰੀ ਦੀ ਭਾਲ ਕਰ ਰਿਹਾ ਸੀ ਅਤੇ ਸੋਮਵਾਰ ਨੂੰ ਵਾਪਸ ਨਵਾਂਗਾਓਂ ਜਾ ਰਿਹਾ ਸੀ। ਹਾਦਸੇ ਦੇ ਚਸ਼ਮਦੀਦ ਨੇ ਦੱਸਿਆ ਕਿ ਪਾਸ਼ ਗੱਡੀ ਦੀ ਰਫ਼ਤਾਰ ਕਾਫ਼ੀ ਤੇਜ਼ ਸੀ।

PunjabKesari

ਗੱਡੀ ਦੀ ਸਪੀਡ ਕਰੀਬ 120 ਰਹੀ ਹੋਵੇਗੀ। ਸਪੀਡ ਜ਼ਿਆਦਾ ਤੇਜ਼ ਹੋਣ ਕਾਰਨ ਗੱਡੀ ਦੇ ਸਾਰੇ ਏਅਰਬੈਗ ਖੁੱਲ੍ਹ ਗਏ। ਏਅਰਬੈਗ ਖੁੱਲ੍ਹਣ ਕਾਰਨ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ। ਪੁਲਸ ਨੇ ਦੱਸਿਆ ਕਿ ਸਪੀਡ ਜ਼ਿਆਦਾ ਹੋਣ ਕਾਰਨ ਚਾਲਕ ਕੋਲੋਂ ਗੱਡੀ ਕੰਟਰੋਲ ਨਹੀਂ ਹੋਈ ਅਤੇ ਇਹ ਹਾਦਸਾ ਵਾਪਰ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News