ਡਿਊਟੀ ’ਤੇ ਜਾ ਰਹੇ ਪੁਲਸ ਮੁਲਾਜ਼ਮ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

02/26/2023 7:21:01 PM

ਪੱਟੀ (ਜ. ਬ.,ਸੋਢੀ)-ਪੰਜਾਬ ਪੁਲਸ ’ਚ ਸਵੀਪ ਟੀਮ ਕਮਾਂਡੋ ਦੀ ਡਿਊਟੀ ਕਰਦੇ ਨੌਜਵਾਨ ਦੀ ਬੀਤੀ ਰਾਤ ਵਾਪਰੇ ਸੜਕ ਦੁਰਘਟਨਾ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਵਿਚ ਪੰਜਾਬ ਪੁਲਸ ਵਿਚ ਬਤੌਰ ਹੌਲਦਾਰ ਸੰਦੀਪ ਸਿੰਘ ਪੁੱਤਰ ਪ੍ਰਗਟ ਸਿੰਘ, ਜੋ ਬੀਤੀ ਰਾਤ ਕਰੀਬ 9.30 ਤੋਂ ਪੁਲਸ ਲਾਈਨ ਤਰਨਤਾਰਨ ਤੋਂ ਭਾਉਵਾਲ ਵਿਖੇ ਨਾਕੇ ’ਤੇ ਡਿਊਟੀ ਕਰਨ ਲਈ ਆਪਣੀ ਕਾਰ ਨੰ: ਪੀ.ਬੀ 02 ਏ.ਡਬਲਯੂ 9234 ਉੱਪਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪੱਟੀ ਤੋਂ ਖੇਮਕਰਨ ਰੋਡ ਉੱਪਰ ਜਾ ਰਿਹਾ ਸੀ ਤਾਂ ਬਾਬਾ ਬਿਧੀ ਚੰਦ ਯਾਦਗਰੀ ਗੇਟ ਨੇੜੇ ਅਚਾਨਕ ਗੱਡੀ ਅੱਗੇ ਡੰਗਰ ਆ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਵਿਚ ਬਣੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਹੌਲਦਾਰ ਸੰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : 12ਵੀਂ ਜਮਾਤ ਦੇ ਇੰਗਲਿਸ਼ ਦੇ ਪੇਪਰ ਲੀਕ ਮਾਮਲੇ ’ਚ FIR ਦਰਜ

ਪੁਲਸ ਥਾਣਾ ਸਿਟੀ ਪੱਟੀ ਵਿਖੇ ਤਾਇਨਾਤ ਐੱਸ. ਆਈ. ਰਵੀ ਸ਼ੰਕਰ ਵੱਲੋਂ ਕਾਰਵਾਈ ਕਰਦਿਆਂ ਮ੍ਰਿਤਕ ਹੌਲਦਾਰ ਸੰਦੀਪ ਸਿੰਘ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ’ਤੇ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕਰਦਿਆਂ ਸਰਕਾਰੀ ਹਸਪਤਾਲ ਪੱਟੀ ਤੋਂ ਮ੍ਰਿਤਕ ਸੰਦੀਪ ਸਿੰਘ ਦਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਸੰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਆਪਣੇ ਪਿੱਛੇ ਪਤਨੀ, ਇਕ ਲੜਕਾ ਤੇ ਇਕ ਲੜਕੀ ਛੱਡ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ 


Manoj

Content Editor

Related News