ਆਵਾਰਾ ਪਸ਼ੂ ਕਾਰਨ ਵਾਪਰਿਆ ਭਿਆਨਕ ਹਾਦਸਾ, ਜਿਮ ਚਾਲਕ ਦੀ ਦਰਦਨਾਕ ਮੌਤ

Monday, May 08, 2023 - 09:28 PM (IST)

ਆਵਾਰਾ ਪਸ਼ੂ ਕਾਰਨ ਵਾਪਰਿਆ ਭਿਆਨਕ ਹਾਦਸਾ, ਜਿਮ ਚਾਲਕ ਦੀ ਦਰਦਨਾਕ ਮੌਤ

ਸਰਦੂਲਗੜ੍ਹ (ਜੱਸਲ)-ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ (32) ਪੁੱਤਰ ਰਜਿੰਦਰ ਕੁਮਾਰ ਉਰਫ਼ ਕਾਕਾ ਗਰਗ ਵਾਸੀ ਸਰਦੂਲਗੜ੍ਹ ਵਜੋਂ ਹੋਈ ਹੈ, ਜੋ ਸਥਾਨਕ ਚਿਲਿੰਗ ਸੈਂਟਰ ਰੋਡ ਸਥਿਤ ਅਰਪਣ ਫਿੱਟਨੈੱਸ ਜਿਮ ਠੇਕੇ ’ਤੇ ਚਲਾਉਂਦਾ ਸੀ।

ਇਹ ਖ਼ਬਰ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਸਿਰ ’ਚ ਘੋਟਣਾ ਮਾਰ ਕੇ ਕੀਤਾ ਪਤਨੀ ਦਾ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਕੁਮਾਰ ਰਾਤ ਸਾਢੇ 9 ਵਜੇ ਘਰ ਵਾਪਸ ਆ ਰਿਹਾ ਸੀ ਤਾਂ ਸਿਰਸਾ ਰੋਡ ’ਤੇ ਸਮਾਰਟ ਪੁਆਇੰਟ ਕੋਲ ਉਸ ਦੇ ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਹਾਦਸਾ ਵਾਪਰ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਵੱਖ-ਵੱਖ ਹਸਪਤਾਲਾਂ ’ਚ ਰੈਫਰ ਕਰਨ ਉਪਰੰਤ ਸਿਰ ’ਤੇ ਗੰਭੀਰ ਸੱਟਾਂ ਹੋਣ ਕਾਰਨ ਹਿਸਾਰ (ਹਰਿਆਣਾ) ਦੇ ਚੂੜਾਮਣੀ ਹਸਪਤਾਲ ਵਿਖੇ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸ਼ਹਿਰ ’ਚ ਮਾਤਮ ਛਾ ਗਿਆ ਹੈ ਅਤੇ ਸ਼ਹਿਰ ਵਾਸੀ ਗਊਸੈੱਸ ਇਕੱਠਾ ਕਰਨ ਵਾਲੀ ਸਰਕਾਰ ’ਤੇ ਆਵਾਰਾ ਪਸ਼ੂਆਂ ਦਾ ਸਥਾਈ ਹੱਲ ਨਾ ਕਰਨ ਦੇ ਦੋਸ਼ ਲਗਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ  : ਪਿਓ ਨੇ ਜ਼ਹਿਰੀਲਾ ਪਦਾਰਥ ਕੋਲਡ ਡਰਿੰਕ ’ਚ ਮਿਲਾ ਕੇ ਪਰਿਵਾਰ ਨੂੰ ਪਿਲਾਇਆ, ਧੀ ਦੀ ਮੌਤ


author

Manoj

Content Editor

Related News