ਗਣੇਸ਼ ਉਤਸਵ ਦੌਰਾਨ ਲੜਕੀਆਂ ਨਾਲ ਛੇੜਛਾੜ ਕਰਨ ''ਤੇ ਦੋ ਧਿਰਾਂ ''ਚ ਤਣਾਅ

Monday, Sep 04, 2017 - 04:24 AM (IST)

ਲੁਧਿਆਣਾ,   (ਪੰਕਜ)-  33 ਫੁੱਟਾ ਰੋਡ ਡਾਬਾ 'ਚ ਬੀਤੀ ਰਾਤ ਗਣੇਸ਼ ਉਤਸਵ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਲੜਕੀਆਂ ਨਾਲ ਛੇੜਛਾੜ ਦੀ ਘਟਨਾ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤੇ ਇੱਟਾਂ-ਰੋੜੇ ਚਲਾਏ ਗਏ।  ਐਤਵਾਰ ਸਵੇਰੇ ਇਕ ਵਾਰ ਫਿਰ ਦੋਵੇਂ ਧਿਰਾਂ 'ਚ ਛਿੜੇ ਵਿਵਾਦ ਦੀ ਭਿਣਕ ਲਗਦੇ ਹੀ ਘਟਨਾ ਸਥਾਨ 'ਤੇ ਪਹੁੰਚੇ ਏ. ਸੀ. ਪੀ. ਅਮਨਦੀਪ ਬਰਾੜ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ। 
ਜਾਣਕਾਰੀ ਅਨੁਸਾਰ 33 ਫੁੱਟਾ ਰੋਡ ਪਿੱਪਲ ਵਾਲਾ ਚੌਕ 'ਚ ਇਕ ਧਿਰ ਨੇ ਗਣਪਤੀ ਉਤਸਵ ਦਾ ਆਯੋਜਨ ਕੀਤਾ ਸੀ। ਸਾਥੀਆਂ ਨਾਲ ਮਿਲ ਕੇ ਸਮਾਰੋਹ 'ਚ ਕੀਤੀ ਇਸ ਹਰਕਤ ਤੋਂ ਭੜਕੇ ਆਯੋਜਕਾਂ ਨੇ ਜਦ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਦੋਵੇਂ ਧਿਰਾਂ 'ਚ ਵਿਵਾਦ ਦੌਰਾਨ ਦੇਖਦੇ ਹੀ ਦੇਖਦੇ ਪੱਥਰ-ਰੋੜੇ ਚੱਲਣੇ ਸ਼ੁਰੂ ਹੋ ਗਏ।
ਐਤਵਾਰ ਨੂੰ ਜਦ ਸਰਲਾ ਦੇਵੀ ਨਾਮਕ ਮਹਿਲਾ ਦੱਤਾ ਤੇ ਕੈਲਾਸ਼ ਦੇ ਘਰ ਇਸ ਘਟਨਾ ਦੀ ਸ਼ਿਕਾਇਤ ਕਰਨ ਪਹੁੰਚੀਆਂ ਤਾਂ ਫਿਰ ਦੋਵੇਂ ਧਿਰਾਂ ਤੇਜ਼ਧਾਰ ਹਥਿਆਰ ਲੈ ਕੇ ਮਹਿਲਾ ਤੇ ਆਯੋਜਕਾਂ ਨਾਲ ਭਿੜੇ ਅਤੇ ਇਕ ਵਾਰ ਫਿਰ ਦੋਵੇਂ ਧਿਰਾਂ 'ਚ ਪਥਰਾਅ ਸ਼ੁਰੂ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪਹੁੰਚੇ ਏ. ਐੱਸ. ਆਈ. ਰਮੇਸ਼ ਤੇ ਕਾਂਸਟੇਬਲ ਮੇਵਾ ਸਿੰਘ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।  ਇਸ 'ਤੇ ਏ. ਸੀ. ਪੀ. ਅਮਨਦੀਪ ਬਰਾੜ ਅਤੇ ਥਾਣਾ ਇੰਚਾਰਜ ਗੁਰਵਿੰਦਰ ਪੁਲਸ ਫੋਰਸ ਸਮੇਤ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Related News