'ਨਿੱਝਰ' ਕਾਰਨ ਭਾਰਤ-ਕੈਨੇਡਾ ਵਿਚਾਲੇ ਤਣਾਅ ਦਾ ਮਾਹੌਲ, ਜ਼ਮੀਨ ਹੋ ਚੁੱਕੀ ਹੈ ਕੁਰਕ, ਘਰ ਨੂੰ ਲੱਗੇ ਹਨ ਤਾਲੇ
Wednesday, Sep 20, 2023 - 05:57 PM (IST)
ਫਿਲੌਰ (ਭਾਖੜੀ) : ਨੇੜਲੇ ਪਿੰਡ ਭਾਰਸਿੰਘਪੁਰਾ ਦਾ ਰਹਿਣ ਵਾਲਾ ਖਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਲਖੀ ਵਧਦੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨਿੱਝਰ ਦੇ ਕਤਲ ’ਚ ਭਾਰਤ ਦੇ ਏਜੰਟ ਦਾ ਹੱਥ ਹੈ। ਭਾਰਤ ਸਰਕਾਰ ਨੇ ਵੀ ਅੱਜ ਵੱਡੀ ਕਾਰਵਾਈ ਕਰਦੇ ਹੋਏ ਕੈਨੇਡਾ ਦੇ ਸੀਨੀਅਰ ਰਾਜਦੂਤ ਨੂੰ 5 ਦਿਨ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਫਿਲੌਰ ਦੇ ਨੇੜਲੇ ਪਿੰਡ ਭਾਰਸਿੰਘਪੁਰਾ ਦੇ ਰਹਿਣ ਵਾਲੇ ਖਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਦਾ ਇਸੇ ਸਾਲ 18 ਜੂਨ ਨੂੰ ਬ੍ਰਿਟੇਨ ਵਿਚ ਇਕ ਗੁਰਦੁਆਰੇ ਦੇ ਸਾਹਮਣੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੁਰਾਣੇ ਸੰਸਦ ਭਵਨ ਦੀਆਂ ਵਿਸ਼ੇਸ਼ ਯਾਦਾਂ
ਨਿੱਝਰ ਲੰਬੇ ਸਮੇਂ ਤੋਂ ਆਪਣੇ ਪਿੰਡ ਵਿਚ ਸਥਿਤ ਘਰ ਨੂੰ ਜਿੰਦਾ ਲਗਾ ਕੇ ਪੂਰੇ ਪਰਿਵਾਰ ਸਮੇਤ ਵਿਦੇਸ਼ ਚਲਾ ਗਿਆ ਸੀ। ਵਿਦੇਸ਼ ਵਿਚ ਰਹਿ ਕੇ ਨਿੱਝਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਉਸ ਦੀ ਇੱਥੇ ਜੋ ਖੇਤੀਯੋਗ ਜ਼ਮੀਨ ਸੀ, ਉਸ ਨੂੰ ਸਰਕਾਰ ਨੇ ਕੁਰਕ ਕਰ ਕੇ ਪਹਿਲਾਂ ਹੀ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਕਦੇ ਪਰਤਿਆ ਹੀ ਨਹੀਂ। ਇੱਥੇ ਜੋ ਉਸ ਦੀ ਜ਼ਮੀਨ ਸੀ, ਉਸ ਦੀ ਨਿਗਰਾਨੀ ਪਹਿਲਾਂ ਉਨ੍ਹਾਂ ਦਾ ਇਕ ਬਜ਼ੁਰਗ ਰਿਸ਼ਤੇਦਾਰ ਜਿਸ ਨੂੰ ਉਹ ਆਪਣਾ ਚਾਚਾ ਕਹਿੰਦੇ ਸਨ, ਕਰਦਾ ਸੀ, ਉਹ ਜ਼ਮੀਨ ਵੀ ਹੁਣ ਸਰਕਾਰ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ।
ਇਹ ਵੀ ਪੜ੍ਹੋ : ਅਨੰਤਨਾਗ ’ਚ ਪੰਜਾਬ ਦੇ ਇਕ ਹੋਰ ਜਵਾਨ ਦੀ ਸ਼ਹਾਦਤ ’ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ
ਨਿੱਝਰ ’ਤੇ ਐੱਨ. ਆਈ. ਏ. ਨੇ ਐਲਾਨਿਆ ਸੀ 10 ਲੱਖ ਦਾ ਇਨਾਮ
ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਖਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ’ਤੇ ਐੱਨ. ਆਈ. ਏ. ਨੇ ਸਾਲ 2022 ਵਿਚ ਜਲੰਧਰ ਦੇ ਇਕ ਹਿੰਦੂ ਪੁਜਾਰੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਉਸ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ।
ਇਹ ਵੀ ਪੜ੍ਹੋ : ਅੰਤਰਰਾਜ਼ੀ ਡਰੱਗ ਨੈੱਟਵਰਕ ਦਾ ਪਰਦਾਫਾਸ਼, ਜ਼ਿਲ੍ਹਾ ਕਪੂਰਥਲਾ ਦੇ ਡਰੱਗ ਸਮੱਲਗਰਾਂ ਦੇ ਦਿੱਲੀ ਨਾਲ ਜੁੜੇ ਤਾਰ!
ਵਿਦੇਸ਼ ’ਚ ਬੈਠੇ ਅੱਤਵਾਦੀ ਪੰਨੂ ਦਾ ਸਭ ਤੋਂ ਨੇੜਲਾ ਸੀ ਨਿੱਝਰ
ਮ੍ਰਿਤਕ ਹਰਦੀਪ ਸਿੰਘ ਨਿੱਝਰ ਵਿਦੇਸ਼ ਅਮਰੀਕਾ ’ਚ ਬੈਠੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਸੀ। ਦੋਵੇਂ ਵਿਦੇਸ਼ ਵਿਚ ਰਹਿੰਦੇ ਹੋਏ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਆਏ ਦਿਨ ਸਾਜ਼ਿਸ਼ਾਂ ਰਚਦੇ ਰਹਿੰਦੇ ਸਨ। ਪੰਨੂ ਅਤੇ ਨਿੱਝਰ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ ’ਤੇ ਗੁੰਮਰਾਹ ਕਰ ਕੇ ਉਨ੍ਹਾਂ ਤੋਂ ਗਲਤ ਕੰਮ ਕਰਵਾਉਣਾ ਸੀ। ਨਿੱਝਰ ਦੀ ਮੌਤ ਤੋਂ ਬਾਅਦ ਅੱਤਵਾਦੀ ਪੰਨੂ ਵੀ ਵਿਦੇਸ਼ ਵਿਚ ਅੰਡਰ ਗਰਾਊਂਡ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਵੀ ਮਾਰੇ ਜਾਣ ਦੀ ਅਫਵਾਹ ਫੈਲ ਗਈ ਸੀ। ਉਸ ਦੀ ਨਵੀਂ ਵੀਡੀਓ ਜਾਰੀ ਕਰ ਕੇ ਇੱਥੇ ਆਪਣੇ ਮ੍ਰਿਤਕ ਸਾਥੀ ਨਿੱਝਰ ਦਾ ਬਦਲਾ ਲੈਣ ਲਈ ਭਾਰਤ ਨੂੰ ਧਮਕੀ ਦਿੱਤੀ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਮਰਿਆ ਨਹੀਂ ਜਿਊਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711