ਬਠਿੰਡਾ ’ਚ ਕਿਰਾਏਦਾਰਾਂ ਵਲੋਂ ਕੀਤੇ ਮਕਾਨ ਮਾਲਕ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ
Wednesday, Jun 28, 2023 - 06:28 PM (IST)
ਬਰੇਟਾ (ਬਾਂਸਲ) : ਸਥਾਨਕ ਸ਼ਹਿਰ ਦੀ ਟੋਹਾਨਾ ਬਸਤੀ ਵਾਰਡ ਨੰ. 3 ਵਿਚ ਪ੍ਰੇਮ ਕੁਮਾਰ ਦੇ ਕਤਲ ਮਾਮਲੇ ’ਚ ਇਕ ਔਰਤ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਪੁਲਸ ਅਨੁਸਾਰ ਮ੍ਰਿਤਕ ਪ੍ਰੇਮ ਕੁਮਾਰ ਦੇ ਘਰ ’ਚ ਰਹਿਣ ਵਾਲੀ ਕਿਰਾਏਦਾਰ ਔਰਤ ਦਾ ਦੂਸਰੇ ਕਿਰਾਏਦਾਰ ਨਾਲ ਨਾਜਾਇਜ਼ ਸਬੰਧ ਸੀ, ਜਿਸ ਕਾਰਨ ਪ੍ਰੇਮ ਕੁਮਾਰ ਨੇ ਉਸ ਤੋਂ ਆਪਣਾ ਘਰ ਖਾਲ੍ਹੀ ਕਰਵਾ ਲਿਆ ਸੀ । ਜਿਸ ’ਤੇ ਰੰਜਿਸ਼ ਰੱਖਦਿਆਂ ਕਿਰਾਏਦਾਰ ਔਰਤ ਮੰਜੂ ਰਾਣੀ ਨੇ ਕਿਰਾਏਦਾਰ ਸੁਰੇਸ਼ ਅਤੇ ਜਗਦੀਸ਼ ਕੁਮਾਰ ਨੂੰ ਹੱਲਾਸ਼ੇਰੀ ਦਿੰਦਿਆਂ ਪ੍ਰੇਮ ਕੁਮਾਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਨੇ ਇਸ ਕਤਲ ਮਾਮਲੇ ’ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੰਜੂ ਰਾਣੀ ਵਾਸੀ ਪਿੰਡ ਉਕਲਾਣਾ (ਹਰਿਆਣਾ) ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਦਰਮਿਆਨ 600 ਯੂਨਿਟ ਫ੍ਰੀ ਮਿਲਣ ਵਾਲੀ ਬਿਜਲੀ ’ਤੇ ਸੰਕਟ, ਇਨ੍ਹਾਂ ਲੋਕਾਂ ਦੀ ਵਧੇਗੀ ਚਿੰਤਾ
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਕਿਰਾਏਦਾਰ ਅਤੇ 2 ਅਣਪਛਾਤਿਆਂ ਸਮੇਤ 4 ਵਿਅਕਤੀਆਂ ਵੱਲੋਂ ਪ੍ਰੇਮ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਮਾਮਲਾ ਦਰਜ ਕਰਕੇ 120ਬੀ ਤਹਿਤ ਜਾਂਚ ਲਈ ਔਰਤ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਦਫਤਰ ’ਤੇ ਹੋਈ ਫਾਇਰਿੰਗ ’ਚ ਵੱਡਾ ਖ਼ੁਲਾਸਾ, ਕੁੜੀ ਕਰਕੇ ਹੋਈ ਦੁਸ਼ਮਣੀ ’ਚ ਕੀਤਾ ਵੱਡਾ ਕਾਂਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani