ਸਨਸਨੀਖੇਜ ਖ਼ੁਲਾਸਾ: ਕਿਰਾਏਦਾਰ ਜਨਾਨੀ ਨੇ 2 ਲੱਖ ''ਚ ਵੇਚੀ ਮਕਾਨ ਮਾਲਕ ਦੀ ਧੀ
Saturday, Jul 25, 2020 - 11:39 AM (IST)
ਬਰਨਾਲਾ: ਪੱਤੀ ਰੋਡ 'ਤੇ ਕਿਰਾਏਦਾਰ ਜਨਾਨੀ ਨੇ ਮਕਾਨ ਮਾਲਕ ਦੀ 22 ਸਾਲ ਦੀ ਧੀ ਨੂੰ 2 ਲੱਖ ਰੁਪਏ 'ਚ ਬਠਿੰਡਾ 'ਚ ਕਿਸੇ ਜਨਾਨੀ ਨੂੰ ਵੇਚ ਦਿੱਤਾ। ਪੁਲਸ ਜਨਾਨੀ ਨੂੰ ਲੱਭਣ ਲਈ ਕਰਨਾਲ, ਬਠਿੰਡਾ, ਚੰਡੀਗੜ੍ਹ, ਜ਼ੀਰਕਪੁਰ, ਫਿਰੋਜ਼ਪੁਰ, ਅਬੋਹਰ ਅਤੇ ਪੰਧੇਰ 'ਚ ਛਾਪੇਮਾਰੀ ਕਰ ਚੁੱਕੀ ਹੈ ਪਰ ਇਕ ਮਹੀਨੇ ਤੋਂ ਕੋਈ ਸੁਰਾਗ ਨਹੀਂ ਮਿਲ ਸਕਿਆ।
ਪੀੜਤ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ 24 ਜੂਨ ਦੀ ਦੁਪਹਿਰ ਕਰੀਬ ਇਕ ਵਜੇ ਇਹ ਖਾਣਾ ਖਾਣ ਘਰ ਆਇਆ। ਮਾਂ ਮਨਜੀਤ ਕੌਰ ਤੋਂ ਭੈਣ ਦੇ ਬਾਰੇ ਪੁੱਛਿਆ ਪਰ ਉਹ ਰਾਤ ਤੱਕ ਨਹੀਂ ਮਿਲੀ।
ਇਹ ਵੀ ਪੜ੍ਹੋ: 83 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਿੱਖਿਆਰਥਣ ਨੇ ਗਰੀਬੀ ਕਾਰਨ ਕੀਤੀ ਖ਼ੁਦਕੁਸ਼ੀ
ਉਸੇ ਰਾਤ ਥਾਣਾ ਸਿਟੀ-1 'ਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ। ਉਸ ਨੂੰ ਲੱਭਣ 'ਚ ਕਿਰਾਏਦਾਰ ਕਰਮਜੀਤ ਕੌਰ ਨੇ ਮਦਦ ਕੀਤੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸੀ ਨੇ ਉਸ ਦੀ ਭੈਣ ਨੂੰ ਵੇਚਿਆ ਹੈ। ਇਕ ਦਿਨ ਕਰਮਜੀਤ ਕੌਰ ਅਤੇ ਉਸ ਦੇ ਪਤੀ ਚੰਦ ਲਾਲ ਹੈਪੀ ਦਾ ਆਪਸ 'ਚ ਝਗੜਾ ਹੋ ਗਿਆ। ਹੈਪੀ ਨੇ ਗੁੱਸੇ 'ਚ ਦੱਸਿਆ ਕਿ ਉਸ ਦੀ ਭੈਣ ਲਾਪਤਾ ਨਹੀਂ ਹੋਈ ਸਗੋਂ ਕਰਮਜੀਤ ਨੇ ਉਸ ਨੂੰ ਕਿਤੇ ਲੁਕਾ ਕੇ ਰੱਖਿਆ ਹੈ। ਸਖ਼ਤੀ ਨਾਲ ਪੁੱਛਗਿਛ ਕਰਨ 'ਤੇ ਉਸ ਦੇ ਕਬੂਲ ਲਿਆ ਕਿ ਭੈਣ ਨੂੰ ਉਸ ਨੇ 2 ਲੱਖ ਰੁਪਏ 'ਚ ਬਠਿੰਡਾ ਦੀ ਇਕ ਜਨਾਨੀ ਨੂੰ ਵੇਚ ਦਿੱਤਾ। ਦੋ ਦਿਨ ਨੂੰ ਪਹਿਲਾਂ ਨਸ਼ੇ ਦੇ ਇੰਜੈਕਸ਼ਨ ਲਗਾ ਕੇ ਬਰਨਾਲਾ 'ਚ ਰੱਖਿਆ। ਉਸ ਦੇ ਬਾਅਦ ਪਿੰਡ ਪੰਧੇਰ 'ਚ ਅੱਠ ਦਿਨ ਤੱਕ ਰੱਖਿਆ। ਪੁਲਸ ਨੇ ਕਰਮਜੀਤ ਕੌਰ ਅਮਨ ਨੂੰ ਗ੍ਰਿਫਤਾਰ ਕਰ ਕੇਜ ਦਰਜ ਕਰ ਲਿਆ ਹੈ। ਡੀ.ਐੱਸ.ਪੀ ਸਿਟੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਜਲਦ ਹੀ ਇਸ ਕੇਸ ਨੂੰ ਸੁਲਝਾਅ ਲਿਆ ਜਾਵੇਗਾ। ਭਰਾ ਮਨਪ੍ਰੀਤ ਸਿੰਘ ਨੇ ਪੁਲਸ 'ਤੇ ਦੋਸ਼ ਲਗਾਇਆ ਕਿ ਮਾਮਲੇ ਦਾ ਪਤਾ ਚੱਲਣ ਦੇ ਇਕ ਮਹੀਨੇ ਬਾਅਦ ਵੀ ਉਸ ਦੀ ਭੈਣ ਦਾ ਪੁਲਸ ਪਤਾ ਨਹੀਂ ਲਗਾ ਸਕੀ।
ਇਹ ਵੀ ਪੜ੍ਹੋ: ਬੇਅਦਬੀ ਕਾਂਡ : ਡੇਰਾ ਪ੍ਰੇਮੀਆਂ ਦੀ ਜ਼ਮਾਨਤ ਦੀ ਸੁਣਵਾਈ 27 ਤੱਕ ਟਲੀ