ਪਾਬੰਦੀਸ਼ੁਦਾ ਦਵਾਈਆਂ ਰੱਖਣ ਦੇ ਦੋਸ਼ ''ਚ 10 ਸਾਲ ਦੀ ਸਜ਼ਾ

01/12/2018 7:04:50 AM

ਹੁਸ਼ਿਆਰਪੁਰ, (ਅਮਰਿੰਦਰ)- ਪਾਬੰਦੀਸ਼ੁਦਾ ਦਵਾਈਆਂ ਤੇ ਟੀਕੇ ਰੱਖਣ ਦੇ ਦੋਸ਼ 'ਚ ਅਮਰਜੀਤ ਸਿੰਘ ਉਰਫ ਲਾਲੀ ਪੁੱਤਰ ਜੋਗਾ ਸਿੰਘ ਵਾਸੀ ਪੰਜੌੜਾ ਹਾਲ ਵਾਸੀ ਵਾਰਡ ਨੰ. 13 ਬਘੌਰਾ ਥਾਣਾ ਮਾਹਿਲਪੁਰ ਨੂੰ ਦੋਸ਼ੀ ਕਰਾਰ ਦਿੰਦਿਆਂ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕੀਤੇ ਜਾਣ 'ਤੇ 6 ਮਹੀਨੇ ਦੀ ਸਜ਼ਾ ਹੋਰ ਕੱਟਣੀ ਪਵੇਗੀ। 
ਵਰਨਣਯੋਗ ਹੈ ਕਿ ਥਾਣਾ ਮਾਹਿਲਪੁਰ ਦੀ ਪੁਲਸ ਨੇ 5 ਮਾਰਚ 2015 ਨੂੰ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਅਗਵਾਈ 'ਚ ਨਵੇਂ ਬੱਸ ਅੱਡੇ ਦੇ ਕੋਲ ਚੈਕਿੰਗ ਦੌਰਾਨ ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 640 ਪਾਬੰਦੀਸ਼ੁਦਾ ਟੀਕੇ ਤੇ ਦਵਾਈਆਂ ਬਰਾਮਦ ਹੋਈਆਂ। ਮਾਹਿਲਪੁਰ ਪੁਲਸ ਨੇ ਦੋਸ਼ੀ ਅਮਰਜੀਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।


Related News