ਮੰਦਰ ''ਚ ਹੀ ਘਟੀਆ ਕਰਤੂਤ ਕਰਦੇ ਪਤੀ-ਪਤਨੀ ਰੰਗੇ ਹੱਥੀਂ ਕਾਬੂ, ਘਟਨਾ ਦੇਖ ਲੋਕਾਂ ਦੇ ਉੱਡੇ ਹੋਸ਼

Friday, Aug 16, 2024 - 06:17 PM (IST)

ਮੰਦਰ ''ਚ ਹੀ ਘਟੀਆ ਕਰਤੂਤ ਕਰਦੇ ਪਤੀ-ਪਤਨੀ ਰੰਗੇ ਹੱਥੀਂ ਕਾਬੂ, ਘਟਨਾ ਦੇਖ ਲੋਕਾਂ ਦੇ ਉੱਡੇ ਹੋਸ਼

ਮਾਛੀਵਾੜਾ ਸਾਹਿਬ (ਟੱਕਰ) : ਮੰਦਰ ਵਿਚ ਸ਼ਰਧਾਲੂਆਂ ਵਲੋਂ ਬੜੀ ਸ਼ਰਧਾ ਨਾਲ ਚੜਾਇਆ ਚੜ੍ਹਾਵਾ ਚੋਰੀ ਕਰਨ ਵਾਲੇ ਪਤੀ-ਪਤਨੀ ਅੱਜ ਲੋਕਾਂ ਦੇ ਕਾਬੂ ਆ ਗਏ ਜਿਨ੍ਹਾਂ ਨੂੰ ਪੁਲਸ ਦੇ ਸਪੁਰਦ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਉਧੋਵਾਲ ਦੇ ਵਾਸੀ ਪਤੀ-ਪਤਨੀ ਨੇ ਖਮਾਣੋ ਥਾਣਾ ਅਧੀਨ ਪੈਂਦੇ ਪਿੰਡ ਰਾਏਪੁਰ ਰਾਈਆਂ ਦੇ ਇਕ ਮੰਦਰ ਵਿਚ ਚੋਰੀ ਕੀਤੀ। ਇਹ ਦੋਵੇਂ ਪਤੀ-ਪਤਨੀ ਮੰਦਰ ਵਿਚ ਗਏ ਅਤੇ ਨਤਮਸਤਕ ਹੋਣ ਤੋਂ ਬਾਅਦ ਪਤੀ ਮੰਦਰ ਵਿਚ ਪਈ ਗੋਲਕ ’ਚੋਂ ਤਾਰ ਦੀ ਕੁੰਡੀ ਬਣਾ ਕੇ ਬੜੇ ਸ਼ਾਤਿਰ ਢੰਗ ਨਾਲ ਪੈਸੇ ਕੱਢਣ ਲੱਗ ਪਿਆ ਜਦਕਿ ਪਤਨੀ ਆਸ-ਪਾਸ ਨਜ਼ਰ ਰੱਖਦੀ ਸੀ ਕਿ ਕੋਈ ਆ ਨਾ ਜਾਵੇ। ਇਨ੍ਹਾਂ ਦੋਵਾਂ ਪਤੀ-ਪਤਨੀ ਦੀ ਮੰਦਰ ’ਚੋਂ ਚੋਰੀ ਕਰਨ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇਹ ਦੋਵੇਂ ਪਤੀ-ਪਤਨੀ ਕੱਲ੍ਹ ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਸ਼ੇਰਪੁਰ ਬੇਟ ਦੇ ਮੰਦਰ ਵਿਚ ਵੀ ਚੋਰੀ ਕਰਨ ਲਈ ਆ ਵੜੇ ਪਰ ਉੱਥੇ ਲੋਕਾਂ ਨੇ ਕਾਬੂ ਕਰ ਲਿਆ ਅਤੇ ਇਨ੍ਹਾਂ ਨੂੰ ਪੁਲਸ ਦੇ ਸਪੁਰਦ ਕਰ ਦਿੱਤਾ। 

ਇਹ ਵੀ ਪੜ੍ਹੋ : ਮਾਂ ਨੂੰ ਆਖਰੀ ਸੈਲਫੀ ਭੇਜ ਗੱਡੀ ਸਣੇ ਭਾਖੜਾ ਨਹਿਰ 'ਚ ਜਾ ਡੁੱਬਾ ਇਕਲੌਤਾ ਪੁੱਤ, ਲਾਸ਼ ਦੇਖ ਨਿਕਲੀਆਂ ਧਾਹਾਂ

ਪੁਲਸ ਨੂੰ ਪਤਾ ਲੱਗਾ ਕਿ ਇਨ੍ਹਾਂ ਨੇ ਖਮਾਣੋ ਥਾਣਾ ਅਧੀਨ ਪੈਂਦੇ ਰਾਏਪੁਰ ਰਾਈਆਂ ਵਿਖੇ ਮੰਦਰ ’ਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ ਜਿਸ ’ਤੇ ਉੱਥੋਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਖਮਾਣੋ ਪੁਲਸ ਅੱਜ ਇਸ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ। ਜੇਕਰ ਪੁਲਸ ਕਾਬੂ ਕੀਤੇ ਗਏ ਪਤੀ-ਪਤਨੀ ਤੋਂ ਡੂੰਘਾਈ ਨਾਲ ਜਾਂਚ ਕਰੇ ਤਾਂ ਪੁੱਛਗਿੱਛ ਦੌਰਾਨ ਧਾਰਮਿਕ ਅਸਥਾਨਾਂ ਤੋਂ ਹੋਈਆਂ ਚੋਰੀਆਂ ਦਾ ਖੁਲਾਸਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ, ਔਰਤਾਂ ਲਈ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News