ਪੈਰੀਂ ਝਾਂਜਰਾਂ ਪਾ ਇਮਰਾਨ ਖਾਨ ਲਈ ਮੁਜਰਾ ਕਰੇ ਨਵਜੋਤ ਸਿੱਧੂ : ਬੱਗਾ (ਵੀਡੀਓ)
Friday, Feb 15, 2019 - 02:53 PM (IST)
ਨਵੀਂ ਦਿੱਲੀ/ਚੰਡੀਗੜ੍ਹ : ਪੁਲਵਾਮਾ ਹਮਲੇ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਦੀ ਹਮਾਇਤ 'ਚ ਦਿੱਤੇ ਬਿਆਨ 'ਤੇ ਭੜਕਦੇ ਹੋਏ ਦਿੱਲੀ ਤੋਂ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੇ ਸਿੱਧੂ ਨੂੰ ਝਾਂਜਰਾਂ ਭੇਜੀਆਂ ਹਨ। ਬੱਗਾ ਨੇ ਟਵੀਟ ਕਰਕੇ ਸਿੱਧੂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਹੁਣ ਝਾਂਜਰਾਂ ਪਾ ਕੇ ਇਮਰਾਨ ਖਾਨ ਦੀ ਧੁਨ 'ਤੇ ਮੁਜਰਾ ਕਰ ਲੈਣ। ਬੱਗਾ ਨੇ ਕਿਹਾ ਕਿ ਸਿੱਧੂ ਦਾ ਯਾਰ ਪਾਕਿ ਪ੍ਰਧਾਨ ਮੰਤਰੀ ਅਜਿਹੇ ਹਮਲਿਆਂ ਨੂੰ ਆਯੋਜਿਤ ਕਰ ਰਿਹਾ ਹੈ ਅਤੇ ਸਿੱਧੂ ਕਹਿੰਦੇ ਹਨ ਕਿ ਅੱਤਵਾਦ ਦਾ ਕੋਈ ਦੇਸ਼ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਨੇ ਇੰਝ ਹੀ ਪਾਕਿਸਤਾਨ ਦੀ ਦਲਾਲੀ ਕਰਨੀ ਹੈ ਤਾਂ ਉਨ੍ਹਾਂ ਵਲੋਂ ਭੇਜੀਆਂ ਝਾਂਜਰਾਂ ਪਾ ਕੇ ਇਮਰਾਨ ਖਾਨ ਦੀ ਧੁਨ 'ਤੇ ਨੱਚ ਲੈਣ ਪਰ ਇਸ ਦੇਸ਼ ਨੂੰ ਅਤੇ ਸਿੱਖਾਂ ਨੂੰ ਬਦਨਾਮ ਨਾ ਕਰਨ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਪੁਲਵਾਮਾ ਹਮਲੇ ਦੀ ਨਿੰਦਾ ਜ਼ਰੂਰ ਕੀਤੀ ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਅੱਤਵਾਦ ਦਾ ਨਾ ਤਾਂ ਕੋਈ ਮੁਲਕ ਹੁੰਦਾ ਹੈ ਤੇ ਨਾ ਹੀ ਕੋਈ ਧਰਮ। ਸਿੱਧੂ ਨੇ ਕਿਹਾ ਕਿ ਜਾਨ ਲੈਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ।