ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਈ ਤੇਜ ਕੌਰ ਦੀ ਲਾਸ਼ 22 ਦਿਨਾਂ ਬਾਅਦ ਵਾਰਸਾਂ ਨੂੰ ਕੀਤੀ ਗਈ ਸਪੁਰਦ
Sunday, Nov 01, 2020 - 06:03 PM (IST)
ਬੁਢਲਾਡਾ (ਬਾਸਲ): ਖੇਤੀ ਕਾਨੂੰਨ ਦੇ ਖ਼ਿਲਾਫ਼ ਸੰਘਰਸ਼ ਦੌਰਾਨ ਰੇਲਵੇ ਲਾਈਨ ਤੇ ਤੇਜ ਕੌਰ (70) ਦੀ ਹੋਈ ਮੌਤ ਤੋਂ ਬਾਅਦ ਅੱਜ 22 ਦਿਨਾਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ, ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ (ਤਸਵੀਰਾਂ)
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ 10 ਲੱਖ ਰੁਪਏ, ਨੌਕਰੀ ਅਤੇ ਕਰਜਾ ਮੁਆਫੀ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਗਏੇ 21 ਦਿਨਾਂ ਤੇ ਸੰਘਰਸ਼ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਮੇਤ ਸਹਿਯੋਗੀ ਜੱਥੇਬੰਦੀਆਂ ਨਾਲ ਸਮਝੋਤਾ ਹੋਣ ਤੋਂ ਬਾਅਦ ਤੇਜ਼ ਕੌਰ ਦੀ ਲਾਸ਼ ਪੋਸਟ ਮਾਰਟਮ ਉਪਰੰਤ ਡੀ. ਐੱਸ.ਪੀ. ਬਲਜਿੰਦਰ ਸਿੰਘ ਪੰਨੂੰ ਦੀ ਅਗਵਾਈ 'ਚ ਵਾਰਸਾਂ ਨੂੰ ਸੌਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਮਾਤਾ ਤੇਜ ਕੌਰ ਦਾ ਪਿੰਡ ਬਰ੍ਹੇ ਵਿਖੇ ਸੰਸਕਾਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨ ਦੇ ਪੁੱਤਰ ਨੇ ਬਿਨਾਂ ਦਾਜ ਸਾਦੇ ਵਿਆਹ ਦਾ ਦਿੱਤਾ ਸੁਨੇਹਾ, ਟਰੈਕਟਰ 'ਤੇ ਲਿਆਇਆ ਡੋਲੀ (ਤਸਵੀਰਾਂ)