ਲੁਧਿਆਣਵੀਆਂ ਨੇ ਅੱਧੀ ਰਾਤੀਂ ਮਨਾਇਆ ''ਟੀਮ ਇੰਡੀਆ'' ਦੀ ਜਿੱਤ ਦਾ ਜਸ਼ਨ

Monday, Jun 17, 2019 - 01:39 PM (IST)

ਲੁਧਿਆਣਵੀਆਂ ਨੇ ਅੱਧੀ ਰਾਤੀਂ ਮਨਾਇਆ ''ਟੀਮ ਇੰਡੀਆ'' ਦੀ ਜਿੱਤ ਦਾ ਜਸ਼ਨ

ਲੁਧਿਆਣਾ (ਵਿੱਕੀ) : ਵਿਸ਼ਵ ਕੱਪ 'ਚ ਇਕ ਵਾਰ ਫਿਰ ਤੋਂ ਪਾਕਿਸਤਾਨ 'ਤੇ ਭਾਰਤ ਦੀ 89 ਦੌੜਾਂ ਦੀ ਜਿੱਤ ਨਾਲ ਕ੍ਰਿਕਟ ਪ੍ਰੇਮੀਆਂ 'ਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ। ਰਾਤ 12 ਵਜੇ ਸੜਕਾਂ 'ਤੇ ਜਿੱਤ ਦੇ ਜਸ਼ਨ ਸ਼ੁਰੂ ਹੋ ਗਏ। ਨੌਜਵਾਨਾਂ ਨੇ ਕਾਰਾਂ 'ਤੇ ਗਾਣੇ ਵਜਾ ਕੇ ਜਿੱਤ ਦਾ ਜਸ਼ਨ ਮਨਾਇਆ।

PunjabKesari

ਇਸ ਤੋਂ ਪਹਿਲਾਂ ਦਿਨ ਵੇਲੇ ਭਾਰਤ-ਪਾਕਿ ਦਾ ਹਾਈ ਵੋਲਟੇਜ ਮੈਚ ਦੇਖਣ ਲਈ ਹੋਟਲਾਂ ਤੇ ਰੈਸਟੋਰੈਂਟਾਂ 'ਚ ਲੋਕਾਂ ਦੀ ਭੀੜ ਲੱਗੀ ਰਹੀ। ਜਿੱਤ ਦਾ ਐਲਾਨ ਹੋਣ 'ਤੇ ਖਾਸ ਕਰਕੇ ਲੜਕੀਆਂ ਨੇ ਭਾਰਤੀ ਟੀਮ ਦੀ ਵਰਦੀ ਪਾ ਕੇ ਹੱਥ 'ਚ ਟਰਾਫੀ ਫੜ੍ਹ ਕੇ ਨਿਵੇਕਲੇ ਢੰਗ ਨਾਲ ਜਿੱਤ ਦੀ ਖੁਸ਼ੀ ਮਨਾਈ।

PunjabKesari

 ਭਾਰਤ ਦੀ ਜਿੱਤ ਤੋਂ ਬਾਅਦ ਇੰਝ ਲੱਗ ਰਿਹਾ ਸੀ, ਜਿਵੇਂ ਸਾਰਾ ਮਹਾਂਨਗਰ ਹੀ ਸ਼ਹਿਰ ਦੀਆਂ ਸੜਕਾਂ 'ਤੇ ਉਮੜ ਪਿਆ ਹੈ।


author

Babita

Content Editor

Related News