ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਬਾਦਲ ਸਰਕਾਰ ਨੂੰ ਚਿਤਾਵਨੀ

12/02/2016 3:15:22 PM

ਜਲਾਲਾਬਾਦ (ਨਿਖੰਜ) : ਬਠਿੰਡਾ ਵਿਖੇ ਬਾਦਲ ਰੋਡ ''ਤੇ ਸਥਿਤ ਪਿੰਡ ਜੈ ਸਿੰਘ ਵਾਲਾ ਵਿਖੇ ਬੇਰੋਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਸ਼ੁਕਰਵਾਰ ਨੂੰ 194ਵੇਂ ਦਿਨ ਵਿਚ ਪਹੁੰਚ ਗਿਆ। ਜਿਸ ਦੇ ਰੋਸ ਵਿਚ 30 ਨਵੰਬਰ ਨੂੰ ਆਪਣੀਆਂ ਹੱਕੀ ਮੰਗਾਂ ਲਈ ਅਧਿਆਪਕ ਹਲਕਾ ਵਿਧਾਇਕ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਦੇ ਅਧੀਨ ਪੈਂਦੇ ਵੱਖ-ਵੱਖ 15 ਪਿੰਡਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ''ਤੇ ਚੜ੍ਹ ਕੇ ਦਿਨ ਰਾਤ ਸੰਘਰਸ਼ ਕਰ ਰਹੇ ਹਨ। ਹੈਰਾਨਜੀਨਕ ਗੱਲ ਇਹ ਹੈ ਕਿ ਸਿਵਲ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂ ਪ੍ਰਧਾਨ ਅਮਰਜੀਤ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੇ 2 ਅਧਿਆਪਕ ਸਾਥੀ ਰਾਕੇਸ਼ ਕੁਮਾਰ ਗੁਰਦਾਸਪੁਰ ਅਤੇ ਦੀਪਕ ਕੁਮਾਰ ਫਾਜ਼ਿਲਕਾ ਪਿਛਲੇ 30 ਦਿਨਾਂ ਤੋਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਟਾਵਰ ''ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਬੀਅਤ ਵਿਚ ਦਿਨੋਂ ਦਿਨ ਗਿਰਾਵਟ ਆ ਰਹੀ ਹੈ, ਜਦਕਿ ਕੜਾਕੇ ਦੀ ਠੰਡ ਕਾਰਨ ਬੀਤੀ ਰਾਤ ਨੂੰ ਤਬੀਅਤ ਕਾਫੀ ਖਰਾਬ ਹੋ ਗਈ ਸੀ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਯੂਨੀਅਨ ਆਗੂਆ ਨੇ ਕਿਹਾ ਕਿ ਜੇਕਰ ਇਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਐਜੂਕੇਸ਼ਨ ਸੈਕਟਰੀ ਦੀ ਹੋਵੇਗੀ। ਇਸਦੇ ਨਾਲ ਹੀ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਈ.ਟੀ.ਟੀ ਟੈਟ ਪਾਸ ਅਧਿਆਪਕ ਵੱਖ-ਵੱਖ ਪਿੰਡਾਂ ਦੀਆਂ ਟੈਂਕੀਆਂ ''ਤੇ ਚੜ੍ਹਕੇ ਕੜਾਕੇ ਦੀ ਠੰਡ ਵਿਚ ਸੰਘਰਸ਼ ਕਰ ਰਹੇ ਹਨ।

ਟਂੈਕੀ ''ਤੇ ਸਘੰਰਸ਼ ਕਰ ਰਹੀਆ ਅਧਿਆਪਕ ਲੜਕੀਆਂ ਦੀ ਠੰਡ ਕਾਰਨ ਹਾਲਤ ਵਿਗੜੀ-
ਪ੍ਰਾਪਤ ਜਾਣਕਾਰੀ ਅਨੁਸਾਰ 30 ਨਵੰਬਰ ਦੀ ਸਵੇਰ ਤੋਂ ਆਪਣੀਆਂ ਹੱਕੀ ਮੰਗਾਂ ਲਈ ਵੱਖ-ਵੱਖ ਪਿੰਡਾਂ ਦੀਆਂ ਪਾਣੀ ਵਾਲਿਆਂ ਟੈਂਕੀਆਂ ''ਤੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਸਘੰਰਸ਼ ਕਰ ਰਹੀ ਲੜਕੀ ਹਰਪ੍ਰੀਤ ਕੌਰ ਪਿੰਡ ਜੈਮਲ ਸਿੰਘ ਤੇ ਜਤਿੰਦਰ ਕੌਰ ਢੰਡੀ ਕਦੀਮ ਦੀ ਠੰਡ ਲੱਗਣ ਦੇ ਕਾਰਨ ਕਾਫੀ ਹਾਲਤ ਵਿਗੜ ਚੁੱਕੀ ਹੈ। ਅਧਿਆਪਕਾਂ ਦੀ ਸਿਵਲ ਪ੍ਰਸ਼ਾਸ਼ਨ ਵੱਲੋਂ ਕੋਈ ਸਾਰ ਨਹੀਂ ਲਈ ਗਈ।

ਯੂਨੀਅਨ ਨੇ ਕੀਤਾ ਸਘੰਰਸ਼ ਨੂੰ ਤੇਜ਼ ਕਰਨ ਦਾ ਐਲਾਨ-
ਇਸ ਦੌਰਾਨ ਸ਼ੁਕਰਵਾਰ ਨੂੰ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਅਧਿਆਪਕ ਯੂਨੀਅਨ ਦੀ ਪੈਨਲ ਮੀਟਿੰਗ ਨਾ ਕਰਵਾਈ ਗਈ ਤਾਂ 9 ਦਸਬੰਰ ਨੂੰ ਮੋਗਾ ਵਿਖੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਰੈਲੀ ਵਿਚ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਕਿਸੇ ਵੀ ਕੀਮਤ ''ਤੇ ਸਟੇਜ ਤੋਂ ਬੋਲÎਣ ਨਹੀਂ ਦਿੱਤਾ ਜਾਵੇਗਾ ਅਤੇ 11 ਦਸਬੰਰ ਨੂੰ ਬਠਿੰਡੇ ਵਿਖੇ ਹਵਾਈ ਅੱਡੇ ਦੇ ਉਦਘਾਟਨ ਮੌਕੇ ਹਵਾਈ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।


Gurminder Singh

Content Editor

Related News