''ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ'' ਦੀ ਪ੍ਰੀਖਿਆ 24 ਦਸੰਬਰ ਨੂੰ

Friday, Dec 03, 2021 - 05:10 PM (IST)

''ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ'' ਦੀ ਪ੍ਰੀਖਿਆ 24 ਦਸੰਬਰ ਨੂੰ

ਮੋਹਾਲੀ (ਨਿਆਮੀਆਂ) : ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਸੰਸਥਾ ਪੰਜਾਬ ਵੱਲੋਂ ਅਗਲੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ ਆਉਣ ਵਾਲੀ 24 ਦਸੰਬਰ ਨੂੰ ਕਰਵਾਈ ਜਾ ਰਹੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਉਮੀਦਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਇਸ ਟੈਸਟ ਲਈ 6 ਦਸੰਬਰ ਤੱਕ ਆਨਲਾਈਨ ਬਿਨੈ ਕਰ ਸਕਦੇ ਹਨ।

ਇਸ ਸਬੰਧੀ ਹੋਰ ਦਿਸ਼ਾ-ਨਿਰਦੇਸ਼ਾਂ ਸਹਿਤ ਟੈਸਟ ਲਈ ਬਿਨੈ-ਪੱਤਰ ਦੀ ਸ਼ੁਰੂਆਤੀ ਅਤੇ ਆਖ਼ਰੀ ਤਾਰੀਖ਼, ਫ਼ੀਸਾਂ, ਯੋਗਤਾ ਤੇ ਬਾਕੀ ਸ਼ਰਤਾਂ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਹਨ। ਬਿਨੈਕਾਰ ਟੈਸਟ ਦੇ ਸ਼ੈਡਿਊਲ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨੂੰ ਬੋਰਡ ਦੀ ਵੈੱਬਸਾਈਟ ’ਤੇ ਦੇਖ ਸਕਦੇ ਹਨ।


author

Babita

Content Editor

Related News