ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ

Sunday, Aug 05, 2018 - 06:23 AM (IST)

ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ

ਰਈਆ,  (ਹਰਜੀਪ੍ਰੀਤ, ਦਿਨੇਸ਼)-  5 ਅਧਿਆਪਕ ਆਗੂਆਂ ਨੂੰ ਮੁਅੱਤਲ ਕੀਤੇ ਜਾਣ ਖਿਲਾਫ ਅੱਜ ਇਥੇ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਝੰਡੇ ਹੇਠ ਵੱਖ-ਵੱਖ ਵਿਭਾਗਾਂ ਦੇ ਸੈਂਕਡ਼ੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਜੀ. ਟੀ. ਰੋਡ ’ਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਅਧਿਆਪਕਾਂ, ਮਿਡ-ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ, ਜੰਗਲਾਤ ਵਰਕਰਾਂ, ਜਲ ਸਪਲਾਈ ਮੁਲਾਜ਼ਮਾਂ, ਨਹਿਰ ਵਿਭਾਗ ਦੇ ਮੁਲਾਜ਼ਮਾਂ ਤੇ ਹੋਰ ਕਈ ਵਿਭਾਗਾਂ ਦੇ ਮੁਲਾਜ਼ਮਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਕਾਸ਼ ਸਿੰਘ ਥੋਥੀਆਂ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਗੁਰਦੀਪ ਸਿੰਘ ਕਲੇਰ, ਚਰਨਜੀਤ ਸਿੰਘ ਰਜਧਾਨ, ਪ੍ਰਸ਼ਾਂਤ ਰਈਆ ਤੇ ਸੁਖਰਾਜ ਸਿੰਘ ਸਰਕਾਰੀਆ ਨੇ ਰੈਲੀ ਨੂੰ ਸੰਬੋਧਨ ਕਰਦਿਅਾਂ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਨੂੰ ਆਪਣੀਆਂ ਮੰਗਾਂ ਲਈ ਧਰਨੇ ਲਾਉਣ ’ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਗੰਭੀਰ ਨੋਟਿਸ ਲਿਆ ਤੇ ਕਿਹਾ ਕਿ ਮੰਤਰੀ ਦੇ ਇਨ੍ਹਾਂ ਡਰਾਵਿਆਂ ਨਾਲ ਪੰਜਾਬ ਦੇ ਅਧਿਆਪਕ ਅਤੇ ਮੁਲਾਜ਼ਮ ਡਰਨ ਵਾਲੇ ਨਹੀਂ ਹਨ। ਬੁਲਾਰਿਆਂ ਨੇ ਕਿਹਾ ਕਿ 27 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਲਾਏ ਧਰਨੇ ਤੋਂ ਬਾਅਦ ਸਿੱਖਿਆ ਮੰਤਰੀ ਨੇ ਬੌਖਲਾਹਟ ਵਿਚ ਆ ਕੇ ਮੁਲਾਜ਼ਮ ਲਹਿਰ ਦੇ ਸੂਬਾ ਆਗੂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਅਮਨ ਸ਼ਰਮਾ, ਮੰਗਲ ਸਿੰਘ ਟਾਂਡਾ ਤੇ ਊਧਮ ਸਿੰਘ ਨੂੰ ਗਲਤ ਅਤੇ ਝੂਠੇ ਦੋਸ਼ ਲਾ ਕੇ ਮੁਅੱਤਲ ਕਰ ਦਿੱਤਾ, ਜਦ ਕਿ ਉਪਰੋਕਤ ਸਾਰੇ ਆਗੂ ਆਪਣੀ ਡਿਊਟੀ ਪ੍ਰਤੀ ਵਫਾਦਾਰ ਹਨ। ਰੈਲੀ ’ਚ ਬੁਲਾਰਿਆਂ ਨੇ  ਮੁਅੱਤਲ ਕੀਤੇ ਅਧਿਆਪਕਾਂ ਦੀ ਪਡ਼ਤਾਲ ਕਰਨ ਤੇ ਅਧਿਆਪਕ ਆਗੂਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ।
ਇਸ ਮੌਕੇ ਵਿਪਨ ਰਿਖੀ, ਅਮਰਜੀਤ ਭੱਲਾ, ਅਜੀਤਪਾਲ ਸਿੰਘ, ਸੁਖਦੇਵ ਸਿੰਘ, ਯੁਧਵੀਰ ਸਰਜਾ, ਰਣਜੀਤ ਦੁਲਾਰੀ, ਹਰਜਿੰਦਰ ਗਹਿਰੀ, ਹਰਪ੍ਰੀਤ ਕੌਰ ਕਾਲੇਕੇ, ਸਰਬਜੀਤ ਕੌਰ ਛੱਜਲਵੱਡੀ, ਰਸ਼ਪਾਲ ਸਿੰਘ, ਅਮਨਦੀਪ ਧਾਰਡ਼, ਰਾਜ, ਸੁਨੀਲ ਭੋਲਾ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਮੇਜਰ ਸਿੰਘ ਵਡਾਲਾ ਤੇ ਜਸਬੀਰ ਸਿੰਘ ਖਿਲਚੀਆਂ ਨੇ ਸੰਬੋਧਨ ਕੀਤਾ।


Related News