ਸਕੂਲ ਜਾ ਰਹੀ ਅਧਿਆਪਕਾ ਨੂੰ ਟਰੱਕ ਨੇ ਮਾਰੀ ਟੱਕਰ, ਮੌਕੇ 'ਤੇ ਹੀ ਹੋਈ ਦਰਦਨਾਕ ਮੌਤ

Sunday, Dec 25, 2022 - 12:24 AM (IST)

ਸਕੂਲ ਜਾ ਰਹੀ ਅਧਿਆਪਕਾ ਨੂੰ ਟਰੱਕ ਨੇ ਮਾਰੀ ਟੱਕਰ, ਮੌਕੇ 'ਤੇ ਹੀ ਹੋਈ ਦਰਦਨਾਕ ਮੌਤ

ਲੁਧਿਆਣਾ (ਰਾਜ)- ਆਟੋ ਤੋਂ ਉੱਤਰ ਕੇ ਸੜਕ ਪਾਰ ਕਰ ਰਹੀ ਸਕੂਲ ਟੀਚਰ ਨੂੰ ਟਰੱਕ ਨੇ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਟਰੱਕ ਚਾਲਕ ਟਰੱਕ ਲੈ ਕੇ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਔਰਤ ਨਿਊ ਸ਼ਿਵਪੁਰੀ ਦੀ ਰਹਿਣ ਵਾਲੀ ਉਰਮਿਲਾ ਬੇਖੀ (48) ਹੈ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ‘ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਵਿਗੜੀ 15 ਵਿਦਿਆਰਥਣਾਂ ਦੀ ਸਿਹਤ ਤਾਂ ਇਲਾਜ ਲਈ ਬੁਲਾਇਆ ਤਾਂਤਰਿਕ! NHRC ਨੇ ਲਿਆ ਸਖ਼ਤ ਨੋਟਿਸ

ਪੁਲਸ ਨੂੰ ਸ਼ਿਕਾਇਤ ਵਿਚ ਨਰਿੰਦਰ ਬੇਖੀ ਨੇ ਦੱਸਿਆ ਕਿ ਉਸ ਦੀ ਪਤਨੀ ਉਰਮਿਲਾ ਬੇਖੀ ਦੌਲਤ ਕਾਲੋਨੀ ਸਿਥਤ ਮਾਂ ਸ਼ਾਰਦਾ ਵਿੱਦਿਆ ਪੀਠ ਸਕੂਲ ਵਿਚ ਅਧਿਆਪਕਾ ਹੈ। ਉਹ ਰੋਜ਼ਾਨਾ ਵਾਂਗ ਆਟੋ ’ਤੇ ਸਵਾਰ ਹੋ ਕੇ ਦਾਦਾ ਮੋਟਰਸ ਦੇ ਬਾਹਰ ਉੱਤਰਦੀ ਸੀ। ਫਿਰ ਸੜਕ ਪਾਰ ਕਰਕੇ ਦੂਜੇ ਪਾਸੇ ਮੌਜੂਦ ਸਕੂਲ ਜਾਂਦੀ ਸੀ। ਸ਼ਨੀਵਾਰ ਨੂੰ ਵੀ ਜਦੋਂ ਉਹ ਆਟੋ ਤੋਂ ਉੱਤਰ ਕੇ ਦੂਜੇ ਪਾਸੇ ਸਥਿਤ ਸਕੂਲ ਜਾਣ ਲਈ ਸੜਕ ਪਾਰ ਕਰ ਰਹੀ ਸੀ ਤਾਂ ਇਕ ਓਵਰਸਪੀਡ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਕੁੱਤਿਆਂ ’ਤੇ ਚਲਾਈ ਗੋਲ਼ੀ, ਫਿਰ ਗੱਡੀ ਨਾਲ ਕੁਚਲਣ ਦੀ ਵੀ ਕੀਤੀ ਕੋਸ਼ਿਸ਼, ਘਟਨਾ ਸੀ.ਸੀ.ਟੀ.ਵੀ ਵਿਚ ਕੈਦ

ਉੱਧਰ, ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂਕਿ ਮੁਲਜ਼ਮ ਦਾ ਪਤਾ ਲੱਗ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News