ਲੁਧਿਆਣਾ ਤੋਂ ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਆਈ ਅਧਿਆਪਕਾ ਦੀ ਮੌਤ

Wednesday, Aug 23, 2023 - 03:55 PM (IST)

ਲੁਧਿਆਣਾ ਤੋਂ ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਆਈ ਅਧਿਆਪਕਾ ਦੀ ਮੌਤ

ਲੁਧਿਆਣਾ (ਵੈੱਬ ਡੈਸਕ, ਕਾਲੀਆ, ਮੁਨੀਸ਼) : ਲੁਧਿਆਣਾ ਦੇ ਸਰਕਾਰੀ ਸਕੂਲ ਬੱਦੋਵਾਲ 'ਚ ਲੈਂਟਰ ਡਿੱਗਣ ਕਾਰਨ 4 ਅਧਿਆਪਕ ਇਸ ਦੇ ਮਲਬੇ ਹੇਠ ਦੱਬ ਗਏ ਸਨ, ਜਿਨ੍ਹਾਂ 'ਚੋਂ ਇਕ ਅਧਿਆਪਕਾ ਦੀ ਮੌਤ ਹੋ ਗਈ ਹੈ। ਮਲਬੇ ਹੇਠੋਂ ਕੱਢਣ ਮਗਰੋਂ ਚਾਰਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਇਕ ਅਧਿਆਪਕ ਦੀ ਹਾਲਤ ਗੰਭੀਰ ਬਣੀ ਹੋਈ ਸੀ। ਬਾਅਦ 'ਚ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਅਧਿਆਪਕਾ ਦੀ ਪਛਾਣ ਰਵਿੰਦਰ ਕੌਰ ਵਜੋਂ ਹੋਈ ਹੈ। ਇਸ ਘਟਨਾ ਕਾਰਨ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਭੈਣਾਂ ਕੋਲੋਂ ਖੋਹਿਆ ਇਕਲੌਤਾ ਭਰਾ, ਵਿਦੇਸ਼ ਜਾਣ ਦੀ ਤਿਆਰੀ 'ਚ ਸੀ ਮ੍ਰਿਤਕ

ਦਰਅਸਲ ਸਕੂਲ 'ਚ ਇਮਾਰਤ ਦੀ ਦੂਜੀ ਮੰਜ਼ਿਲ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਲੈਂਟਰ 'ਤੇ ਵਜ਼ਨ ਪੈਣ ਕਾਰਨ ਪਹਿਲਾਂ ਉੱਪਰਲੀ ਮੰਜ਼ਿਲ ਦਾ ਲੈਂਟਰ ਟੁੱਟਿਆ, ਜਿਸ ਕਾਰਨ ਉਹ ਪਹਿਲੀ ਮੰਜ਼ਿਲ 'ਤੇ ਆ ਡਿੱਗਿਆ। ਇਸ ਨਾਲ ਪਹਿਲੀ ਮੰਜ਼ਿਲ ਦਾ ਲੈਂਟਰ ਵੀ ਵਜ਼ਨ ਕਰਕੇ ਟੁੱਟ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸੁਖ਼ਨਾ ਝੀਲ ਦਾ ਫਿਰ ਖੋਲ੍ਹਿਆ ਗਿਆ ਫਲੱਡ ਗੇਟ, ਲੋਕਾਂ ਨੂੰ ਇਧਰ ਨਾ ਆਉਣ ਦੀ ਸਲਾਹ

ਸਟਾਫ਼ ਰੂਮ 'ਚ ਖਾਣਾ ਖਾ ਰਹੀਆਂ ਚਾਰ ਅਧਿਆਪਕਾਵਾਂ ਇਸ ਦੀ ਲਪੇਟ 'ਚ ਆ ਗਈਆਂ ਹਨ। ਇਨ੍ਹਾਂ 'ਚ ਇੰਦੂ ਰਾਣੀ, ਸੁਖਜੀਤ ਕੌਰ, ਨਰਿੰਦਰਜੀਤ ਕੌਰ ਅਤੇ ਰਵਿੰਦਰ ਕੌਰ ਸ਼ਾਮਲ ਹਨ। ਇਨ੍ਹਾਂ 'ਚੋਂ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ। ਇਸ ਬਾਰੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਕਹਿਣਾ ਹੈ ਕਿ ਸਕੂਲ 'ਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਇਸ 'ਚ ਅਣਗਹਿਲੀ ਦੇ ਚੱਲਦਿਆਂ ਹੀ ਇਹ ਹਾਦਸਾ ਵਾਪਰਿਆ ਹੈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Babita

Content Editor

Related News