ਸਮਰਾਲਾ ''ਚ ''ਕੋਰੋਨਾ'' ਕਾਰਨ ਇਕ ਅਧਿਆਪਕ ਦੀ ਮੌਤ

Wednesday, Mar 24, 2021 - 12:48 PM (IST)

ਸਮਰਾਲਾ ''ਚ ''ਕੋਰੋਨਾ'' ਕਾਰਨ ਇਕ ਅਧਿਆਪਕ ਦੀ ਮੌਤ

ਸਮਰਾਲਾ (ਗਰਗ) : ਇਕ ਸਾਲ ਬਾਅਦ ਵਾਪਸ ਪਰਤੀ ਕੋਰੋਨਾ ਮਹਾਮਾਰੀ ਨੇ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਦੇ ਕੁੱਝ ਨਿੱਜੀ ਸਕੂਲਾਂ ’ਚ ਪੜ੍ਹਨ ਵਾਲੇ ਕਈ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਸ ਮਗਰੋਂ ਅੱਜ ਇਕ ਸਰਕਾਰੀ ਅਧਿਆਪਕਾ ਦੀ ਕੋਰੋਨਾ ਨਾਲ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸ਼ਹਿਰ ਦੇ ਇਕ ਮੁੱਹਲੇ ਵਿੱਚ ਰਹਿੰਦੀ ਇਹ ਸਰਕਾਰੀ ਅਧਿਆਪਕਾ ਪਿਛਲੇ 1 ਹਫ਼ਤੇ ਤੋਂ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਸੀ।  

ਹਸਪਤਾਲ 'ਚ ਹਾਲਤ ਜ਼ਿਆਦਾ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਸਥਾਨਕ ਸਿਹਤ ਮਹਿਕਮੇ ਦੇ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਵਿੱਚ ਅਜੇ ਵੀ ਹਿਚਕਿਚਾ ਰਹੇ ਹਨ ਪਰ ਸੋਸ਼ਲ ਮੀਡੀਆ ’ਤੇ ਇਸ ਅਧਿਆਪਕਾ ਦੀ ਕੋਰੋਨਾ ਨਾਲ ਮੌਤ ਹੋ ਜਾਣ ਦੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸੇ ਤਰ੍ਹਾਂ ਇਲਾਕੇ ਦੇ ਇਕ ਹੋਰ ਸਕੂਲਾਂ ਵਿੱਚ ਕੁੱਝ ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਗੱਲ ਸਾਹਮਣੇ ਆਈ ਹੈ।
 


author

Babita

Content Editor

Related News