ਅਜਨਾਲਾ : ਅਧਿਆਪਕਾਂ ਨੇ ਸਕੂਲ ''ਚ ''ਤਾੜਿਆ'' ਸਿੱਖਿਆ ਅਫਸਰ

Friday, Feb 22, 2019 - 02:50 PM (IST)

ਅਜਨਾਲਾ : ਅਧਿਆਪਕਾਂ ਨੇ ਸਕੂਲ ''ਚ ''ਤਾੜਿਆ'' ਸਿੱਖਿਆ ਅਫਸਰ

ਅਜਨਾਲਾ (ਵਰਿੰਦਰ) : ਸਰਕਾਰੀ ਸਕੂਲਾਂ 'ਚ ਚੱਲ ਰਹੇ 'ਪੜ੍ਹੋ ਪੰਜਾਬ ਪੜਾਓ ਪੰਜਾਬ' ਪ੍ਰੋਜੈਕਟ ਦੀ ਸ਼ੁੱਕਰਵਾਰ ਨੂੰ ਸਿੱਖਿਆ ਵਿਭਾਗ ਵੱਲੋ ਅਧਿਆਪਕਾਂ ਦੇ ਵਿਰੋਧ ਬਾਵਜੂਦ ਜ਼ਬਰਦਸਤੀ ਕੀਤੀ ਜਾ ਰਹੀ ਟੈਸਟਿੰਗ ਦਾ ਪੰਜਾਬ ਦੇ ਵੱਖ-ਵੱਖ ਸਕੂਲਾਂ 'ਚ ਵਿਰੋਧ ਕੀਤਾ ਗਿਆ। ਇਸ ਦੌਰਾਨ ਨੇੜਲੇ ਪਿੰਡ ਚਮਿਆਰੀ ਵਿਖੇ ਸਥਿਤ ਸਰਕਾਰੀ ਸਕੂਲ 'ਚ ਪੁੱਜੇ ਉਪ ਜ਼ਿਲਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਵੱਲੋਂ ਅਧਿਆਪਕਾਂ ਨੂੰ ਦੂਰ ਦੁਰੇਡੇ ਬਦਲੀਆਂ ਕਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਭੜਕੇ ਅਧਿਆਪਕਾਂ ਅਤੇ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਉਪ ਜ਼ਿਲਾ ਸਿੱਖਿਆ ਅਫਸਰ ਨੂੰ ਸਕੂਲ ਅੰਦਰ ਬੰਦ ਕਰ ਦਿੱਤਾ ਗਿਆ। 
ਅਧਿਆਪਕਾਂ ਨੇ ਇਸ ਕਾਰਵਾਈ ਤੋਂ ਬਾਅਦ ਸਕੂਲ ਦੇ ਮੇਨ ਗੇਟ ਸਾਹਮਣਏ ਧਰਨਾ ਲਗਾ ਦਿੱਤਾ ਗਿਆ। ਖਬਰ ਲਿਖੇ ਜਾਣ ਤਕ ਅਧਿਆਪਕਾਂ ਦਾ ਧਰਨਾ ਜਾਰੀ ਸੀ।


Related News