ਅਧਿਆਪਕ ਦਾ ਸਰਕਾਰ ਵਿਰੁੱਧ ਅਨੋਖਾ ਵਿਰੋਧ, ਬੱਸ ਵਿਚ ਹੀ ਖੋਲ੍ਹ ਲਈ ''ਪਾਠਸ਼ਾਲਾ''

Friday, Apr 30, 2021 - 11:16 PM (IST)

ਜਲੰਧਰ (ਸੋਨੂੰ)ਕੋਰੋਨਾ ਇਨਫੈਕਸ਼ਨ ਰੋਕਣ ਲਈ ਪੰਜਾਬ ਸਰਕਾਰ ਨੇ ਕੋਚਿੰਗ ਸੈਂਟਰ ਵੀ ਬੰਦ ਕਰ ਦਿੱਤੇ ਹਨ। ਸ਼ੁੱਕਰਵਾਰ ਜਲੰਧਰ ਬੱਸ ਸਟੈਂਡ 'ਤੇ ਪ੍ਰੋਫੈਸਰ ਐੱਮ.ਪੀ. ਸਿੰਘ ਨੇ ਸਕੂਲ ਬੱਸ 'ਚ ਵਿਦਿਆਰਥੀਆਂ ਦੀ ਕਲਾਸ ਲਗਾਈ। ਇਸ ਦੌਰਾਨ 10 ਬੱਚੇ ਉਥੇ ਪਹੁੰਚੇ ਸਨ। ਉਨ੍ਹਾਂ ਨੇ ਇਹ ਵਿਰੋਧ ਇਸ ਲਈ ਕੀਤਾ ਤਾਂ ਜੋ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਸਕਣ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਚਿੰਗ ਸੈਂਟਰ ਬੰਦ ਹੋਣ ਕਾਰਣ ਬੱਚਿਆਂ ਦੀ ਐਜੂਕੇਸ਼ਨ ਖਰਾਬ ਹੋ ਰਹੀ ਹੈ। ਸਰਕਾਰ ਕੋਰੋਨਾ ਦੇ ਸਖ਼ਤ ਨਿਯਮ ਤੈਅ ਕਰ ਦੇਵੇ ਪਰ ਸਾਨੂੰ ਕੋਚਿੰਗ ਸੈਂਟਰ ਖੋਲ੍ਹਣ ਦੇਵੇ।

PunjabKesari

ਇਹ ਵੀ ਪੜ੍ਹੋ- ਕੈਪਟਨ ਤੇ ਸਿੱਧੂ ਦੀ ਲੋਕਪ੍ਰਿਯਤਾ ਸੋਸ਼ਲ ਮੀਡੀਆ ’ਤੇ ਹੋਈ ਜੱਗ ਜਾਹਰ

ਉਥੇ ਆਏ 12ਵੀਂ ਜਮਾਤ ਦੇ ਬੱਚਿਆਂ ਨੇ ਕਿਹਾ ਕਿ ਆਨਲਾਈਨ ਕਲਾਸਾਂ ਨਾਲ ਉਨ੍ਹਾਂ ਨੂੰ ਫਾਇਦਾ ਨਹੀਂ ਹੋ ਰਿਹਾ। ਕਦੇ ਉਨ੍ਹਾਂ ਦਾ ਨੈੱਟ ਢੰਗ ਨਾਲ ਨਹੀਂ ਚੱਲਦਾ ਤਾਂ ਕਦੇ ਕੰਪਿਊਟਰ ਜਾਂ ਮੋਬਾਇਲ ਖਰਾਬ ਹੋ ਜਾਂਦਾ ਹੈ। ਅਜਿਹੇ ਵਿਚ ਉਨ੍ਹਾਂ ਦੀ ਪੜ੍ਹਾਈ ਅਤੇ ਸਮਾਂ ਬਰਬਾਦ ਹੋ ਰਿਹਾ ਹੈ। 12ਵੀਂ ਦੇ ਵਿਦਿਆਰਥੀ ਪਿਊਸ਼ ਨੇ ਕਿਹਾ ਕਿ ਆਨਲਾਈਨ ਕਲਾਸ ਦੀ ਵਜ੍ਹਾ ਨਾਲ ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ ਹਨ। ਉਸ ਨੂੰ ਚਸ਼ਮਾ ਪਹਿਨਣਾ ਪੈ ਰਿਹਾ ਹੈ। ਉਨ੍ਹਾਂ ਨੂੰ ਕੁਝ ਢੰਗ ਨਾਲ ਸਮਝ ਵੀ ਨਹੀਂ ਆਉਂਦਾ। ਜੇਕਰ ਕਿਸੇ ਮਸਲੇ ਨੂੰ ਲੈ ਕੇ ਕੋਈ ਡਾਊਟ ਹੋਵੇ ਤਾਂ ਉਹ ਕਲੀਅਰ ਨਹੀਂ ਹੁੰਦਾ।

PunjabKesari

ਕੋਚਿੰਗ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਅਤੇ ਕੈਮਿਸਟਰੀ ਗੁਰੂ ਦੇ ਸੰਚਾਲਕ ਪ੍ਰੋਫੈਸਰ ਐੱਮ.ਪੀ. ਸਿੰਘ ਨੇ ਕਿਹਾ ਕਿ ਜਿਸ ਯੂ.ਕੇ. ਸਟ੍ਰੇਨ ਨੇ ਭਾਰਤ ਵਿਚ ਤਬਾਹੀ ਮਚਾਈ ਹੈ, ਉਸ ਕਾਰਣ ਯੂ.ਕੇ. ਵਿਚ ਵੀ ਪੜ੍ਹਾਈ ਬੰਦ ਨਹੀਂ ਕੀਤੀ ਗਈ। ਸਰਕਾਰ ਨੇ ਬੱਸਾਂ ਵਿਚ 50 ਫੀਸਦੀ ਯਾਤਰੀਆਂ ਨੂੰ ਬੈਠਣ ਦੀ ਛੋਟ ਦਿੱਤੀ ਹੈ। ਇਸ ਲਈ ਉਹ 52 ਸੀਟਾਂ ਦੀ ਬੱਸ ਵਿਚ ਸਿਰਫ 10 ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਇਤਰਾਜ਼ ਨਾ ਹੋਵੇ ਤਾਂ ਉਹ ਅੱਗੇ ਵੀ ਹੋਰ ਬੱਚਿਆਂ ਨੂੰ ਬੁਲਾ ਕੇ ਬੱਸ ਵਿਚ ਹੀ ਕੋਚਿੰਗ ਸੈਂਟਰ ਚਲਾਉਣ ਨੂੰ ਤਿਆਰ ਹਨ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News