ਹੁਣ ਰੋਸਟਰ ਅਨੁਸਾਰ ਭਰਤੀ ਪ੍ਰੀਖਿਆਵਾਂ ’ਚ ਲੱਗੇਗੀ ''ਅਧਿਆਪਕਾਂ'' ਦੀ ਡਿਊਟੀ, ਮੁੱਖ ਦਫ਼ਤਰ ਤੋਂ ਲੈਣੀ ਪਵੇਗੀ ਛੁੱਟੀ
Sunday, Aug 29, 2021 - 10:50 AM (IST)
ਲੁਧਿਆਣਾ (ਵਿੱਕੀ) : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸਕੂਲ ਸਿੱਖਿਆ ਵਿਭਾਗ ਜਾਂ ਹੋਰ ਸੰਸਥਾਨਾਂ ਵੱਲੋਂ ਸਿਲੈਕਸ਼ਨ ਟੈਸਟ ਲਏ ਜਾ ਰਹੇ ਹਨ। ਇਸ ਸਬੰਧ ’ਚ ਮਾਸਟਰ ਕੇਡਰ ਯੂਨੀਅਨ ਵੱਲੋਂ ਸਿੱਖਿਆ ਵਿਭਾਗ ਦੇ ਧਿਆਨ ’ਚ ਲਿਆਂਦਾ ਗਿਆ ਹੈ ਕਿ ਆਮ ਤੌਰ ’ਤੇ ਇਹ ਪ੍ਰੀਖਿਆਵਾਂ ਵੱਡੇ ਸ਼ਹਿਰਾਂ ਦੇ ਵੱਡੇ ਸਕੂਲਾਂ ’ਚ ਬਣਾਏ ਕੇਂਦਰਾਂ ’ਚ ਹਰ ਐਤਵਾਰ ਨੂੰ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਇਨ੍ਹਾਂ ਸਕੂਲਾਂ ’ਚ ਕੰਮ ਕਰ ਰਹੇ ਅਧਿਆਪਕਾਂ ਦੀ ਡਿਊਟੀ ਲਗਭਗ ਹਰ ਐਤਵਾਰ ਨੂੰ ਹੀ ਲਾਈ ਜਾਂਦੀ ਹੈ। ਅਧਿਆਪਕ ਯੂਨੀਅਨ ਵੱਲੋਂ ਇਹ ਵੀ ਧਿਆਨ ’ਚ ਲਿਆਂਦਾ ਗਿਆ ਹੈ ਕਿ ਕੁੱਝ ਸਕੂਲਾਂ ’ਚ ਇਹ ਡਿਊਟੀ ਲਾਉਣ ਦੇ ਸਮੇਂ ਕੁਝ ਅਧਿਆਪਕਾਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸਮਰਾਲਾ 'ਚ ਸਹੁਰਿਆਂ ਵੱਲੋਂ ਨੂੰਹ 'ਤੇ ਹੈਵਾਨੀਅਤ ਦਿਖਾਉਣ ਦੀ ਦਿਲ ਕੰਬਾਊ ਵੀਡੀਓ ਹੋਈ ਵਾਇਰਲ
ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ ਹੁਣ ਡਿਊਟੀਜ਼ ਲਈ ਜਿੱਥੇ ਸਕੂਲ ’ਚ ਰੋਸਟਰ ਰਜਿਸਟਰ ਤਿਆਰ ਕੀਤਾ ਜਾਵੇਗਾ, ਉੱਥੇ ਜੇਕਰ ਡਿਊਟੀ ਵਾਲੇ ਅਧਿਆਪਕ ਨੂੰ ਕਿਸੇ ਕਾਰਨ ਛੁੱਟੀ ਲੈਣ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਮੁੱਖ ਦਫ਼ਤਰ ਤੋਂ ਆਪਣੀ ਛੁੱਟੀ ਆਨਲਾਈਨ ਮਨਜ਼ੂਰ ਕਰਵਾਉਣੀ ਹੋਵੇਗੀ।
ਇਹ ਵੀ ਪੜ੍ਹੋ : ਧੀ ਬਰਾਬਰ ਮਾਸੂਮ ਬੱਚੀ ਨਾਲ 5 ਬੱਚਿਆਂ ਦੇ ਪਿਓ ਦੀ ਹੈਵਾਨੀਅਤ, ਚੁਬਾਰੇ 'ਤੇ ਲਿਜਾ ਕੇ ਕੀਤਾ ਜਬਰ-ਜ਼ਿਨਾਹ
ਪਹਿਲਾਂ ਸੀਨੀਅਰ ਅਧਿਆਪਕਾਂ ਦੀ ਲੱਗੇਗੀ ਡਿਊਟੀ
ਜਿਨ੍ਹਾਂ ਸਕੂਲਾਂ ’ਚ ਸਿਲੈਕਸ਼ਨ ਟੈਸਟ ਕਰਵਾਉਣ ਲਈ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਜਾਂਦੇ ਹਨ, ਉਨ੍ਹਾਂ ਸਕੂਲਾਂ ਦੇ ਪ੍ਰਮੁੱਖ ਆਪਣੇ ਸਕੂਲ ’ਚ ਇਕ ਰੋਸਟਰ ਰਜਿਸਟਰ ਤਿਆਰ ਕਰਨਗੇ, ਜਿਸ ’ਚ ਸਾਰੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਸ਼ਾਮਲ ਕੀਤਾ ਜਾਵੇਗਾ। ਜਦੋਂ ਵੀ ਸਿਲੈਕਸ਼ਨ ਟੈਸਟ ’ਚ ਬਤੌਰ ਇਨਵਿਜ਼ੀਲੇਟਰ ਡਿਊਟੀ ਲਾਉਣੀ ਹੋਵੇਗੀ ਤਾਂ ਸਭ ਤੋਂ ਪਹਿਲਾਂ ਸੀਨੀਅਰ ਅਧਿਆਪਕ ਦੀ ਹੀ ਡਿਊਟੀ ਲਾਈ ਜਾਵੇਗੀ ਜਾਂ ਜੇਕਰ ਸਕੂਲ ’ਚ ਲੈਕਚਰਾਰ ਮੌਜੂਦ ਹਨ ਤਾਂ ਸਬੰਧਿਤ ਪ੍ਰਿੰਸੀਪਲ ਇਹ ਯਕੀਨੀ ਕਰਨਗੇ ਕਿ ਪਹਿਲਾਂ ਸਾਰੇ ਲੈਕਚਰਾਰ ਦੀ ਡਿਊਟੀ ਲਾਈ ਜਾਵੇ।
ਉਪਰੰਤ ਜੇਕਰ ਹੋਰ ਸਟਾਫ਼ ਦੀ ਲੋੜ ਹੋਵੇ ਤਾਂ ਮਾਸਟਰ ਕੇਡਰ ਜਾਂ ਈ. ਟੀ. ਟੀ. ਅਧਿਆਪਕਾਂ ਦੀ ਡਿਊਟੀ ਲਾਈ ਜਾਵੇ। ਇਸ ਗੱਲ ਨੂੰ ਯਕੀਨੀ ਕੀਤਾ ਜਾਵੇ ਕਿ ਵਾਰ-ਵਾਰ ਇਕ ਹੀ ਅਧਿਆਪਕ ਦੀ ਡਿਊਟੀ ਨਾ ਲਾਈ ਜਾਵੇ। ਇਸ ਡਿਊਟੀ ਦੌਰਾਨ ਜੇਕਰ ਕਿਸੇ ਅਧਿਆਪਕ ਨੂੰ ਕਿਸੇ ਵਿਸ਼ੇਸ਼ ਕਾਰਨ ਛੁੱਟੀ ਦੀ ਲੋੜ ਹੋਵੇ ਤਾਂ ਇਸ ਤਰ੍ਹਾਂ ਦੀ ਛੁੱਟੀ ਆਨਲਾਈਨ ਹੀ ਅਪਲਾਈ ਕਰਵਾਈ ਜਾਵੇ ਅਤੇ ਇਸ ਦੀ ਮਨਜ਼ੂਰੀ ਮੁੱਖ ਦਫ਼ਤਰ ਵੱਲੋਂ ਹੀ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ