ਅਧਿਆਪਕ ਨਰਿੰਦਰ ਅਰੋੜਾ ''ਨਵੋਦਿਆ ਕ੍ਰਾਂਤੀ ਰਾਸ਼ਟਰੀ ਐਵਾਰਡ'' ਨਾਲ ਸਨਮਾਨਤ

Thursday, Feb 06, 2020 - 04:51 PM (IST)

ਅਧਿਆਪਕ ਨਰਿੰਦਰ ਅਰੋੜਾ ''ਨਵੋਦਿਆ ਕ੍ਰਾਂਤੀ ਰਾਸ਼ਟਰੀ ਐਵਾਰਡ'' ਨਾਲ ਸਨਮਾਨਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ) : ਸਰਕਾਰੀ ਪ੍ਰਾਇਮਰੀ ਸਕੂਲ ਝਾਂਸ ਦੇ ਸਟੇਟ ਐਵਾਰਡੀ ਅਧਿਆਪਕ ਨਰਿੰਦਰ ਅਰੋੜਾ ਨੂੰ ਰਾਸ਼ਟਰੀ ਪੱਧਰ ਅਤੇ ਸਿੱਖਿਆ ਸੁਧਾਰਾਂ ਲਈ ਕੰਮ ਕਰ ਰਹੀ ਸੰਸਥਾ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਨਵੋਦਿਆ ਕ੍ਰਾਂਤੀ ਰਾਸ਼ਟਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਸੰਸਥਾ ਵੱਲੋਂ ਅੰਮ੍ਰਿਤਸਰ ਵਿਖੇ ਕਰਵਾਈ ਗਈ ਤਿੰਨ ਦਿਨਾਂ ਸਿੱਖਿਆ ਗੋਸ਼ਟੀ ਦੌਰਾਨ ਟਾਂਡਾ ਨਾਲ ਸੰਬੰਧਿਤ ਅਧਿਆਪਕ ਨਰਿੰਦਰ ਅਰੋੜਾ ਨੂੰ ਸਿੱਖਿਆ ਖੇਤਰ 'ਚ ਦਿੱਤੀਆਂ ਉੱਤਮ ਸੇਵਾਵਾਂ ਕਾਰਨ ਇਹ ਐਵਾਰਡ ਦਿੱਤਾ ਗਿਆ।

ਸੰਸਥਾ ਦੇ ਸੰਸਥਾਪਕ ਸੰਦੀਪ ਢਿੱਲੋਂ ਅਤੇ ਪੰਜਾਬ ਖੇਤਰ ਦੇ ਕੋਆਰਡੀਨੇਟਰ ਕਰਮਜੀਤ ਸਿੰਘ ਦੀ ਅਗਵਾਈ 'ਚ ਕਰਵਾਈ ਗਈ ਇਸ ਗੋਸ਼ਟੀ ਦੌਰਾਨ 48 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 21 ਅਧਿਆਪਕਾਂ ਨੂੰ ਰਾਸ਼ਟਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਲਾਕੇ 'ਚ ਵੱਖਰੀ ਨੁਹਾਰ ਰੱਖਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਝਾਂਸ 'ਚ ਇਸ ਸਮੇਂ ਲੱਗਭਗ ਸਵਾ ਤਿੰਨ ਸੌ ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਐਵਾਰਡ ਪ੍ਰਾਪਤੀ ਅਤੇ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਮੋਹਤਵਾਰ ਵਿਅਕਤੀਆਂ ਨੇ ਨਰਿੰਦਰ ਅਰੋੜਾ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਮੁਖੀ ਦਲਬੀਰ ਸਿੰਘ ਨਰਿੰਦਰ ਅਰੋੜਾ ਦੀ ਅਧਿਆਪਕ ਪਤਨੀ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਿਤਾ ਨੇ ਖੁਸ਼ੀ ਜ਼ਾਹਿਰ ਕੀਤੀ।
 


author

Anuradha

Content Editor

Related News