ਛੇੜਛਾੜ ਦਾ ਵਿਰੋਧ ਕਰਨ ''ਤੇ ਅਧਿਆਪਕਾ ਦੇ ਪਤੀ ''ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

Wednesday, Oct 16, 2019 - 11:10 AM (IST)

ਛੇੜਛਾੜ ਦਾ ਵਿਰੋਧ ਕਰਨ ''ਤੇ ਅਧਿਆਪਕਾ ਦੇ ਪਤੀ ''ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਲੁਧਿਆਣਾ (ਮਹੇਸ਼) : ਛੇੜਛਾੜ ਦਾ ਵਿਰੋਧ ਕਰਨ 'ਤੇ ਇਕ ਵਿਦਿਆਰਥੀ ਨੇ ਆਪਣੀ ਅਧਿਆਪਕਾ ਦੇ ਪਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸਲੇਮ ਟਾਬਰੀ ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਇਸੇ ਇਲਾਕੇ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਖਿਲਾਫ ਛੇੜਛਾੜ ਅਤੇ ਕੁੱਟ-ਮਾਰ ਦਾ ਕੇਸ ਦਰਜ ਕੀਤਾ ਹੈ। ਜਿਸ 'ਚ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਇਕ ਪ੍ਰਾਈਵੇਟ ਸਕੂਲ 'ਚ ਸੰਯੋਜਕ ਹੈ। ਉਹ ਐੱਮ. ਏ., ਬੀ. ਐੱਡ ਹੈ। ਲਖਵਿੰਦਰ ਉਸ ਦੀ ਪਤਨੀ ਕੋਲ ਜਦ ਟਿਊਸ਼ਨ ਪੜ੍ਹਨ ਆਉਂਦਾ ਸੀ ਤਾਂ ਉਸ ਦੀਆਂ ਹਰਕਤਾਂ ਠੀਕ ਨਹੀਂ ਸੀ। ਉਸ ਦੀ ਪਤਨੀ 'ਤੇ ਬੁਰੀ ਨਜ਼ਰ ਰੱਖਦਾ ਸੀ। ਇਹ ਗੱਲ ਉਸ ਦੀ ਪਤਨੀ ਨੇ ਉਸ ਨੂੰ ਖੁਦ ਦੱਸੀ ਅਤੇ ਪੜ੍ਹਾਉਣ ਤੋਂ ਮਨ੍ਹਾ ਕਰ ਦਿੱਤਾ। 

ਇਸ ਤੋਂ ਬਾਅਦ ਦੋਸ਼ੀ ਨੇ ਉਸ ਦੀ ਪਤਨੀ ਨੂੰ ਰਸਤੇ 'ਚ ਰੋਕ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪਤਨੀ ਨੇ ਵਿਰੋਧ ਕੀਤਾ ਤਾਂ ਉਲਟਾ ਉਨ੍ਹਾਂ ਖਿਲਾਫ ਥਾਣੇ 'ਚ ਝੂਠੀ ਸ਼ਿਕਾਇਤ ਦਿੱਤੀ। ਬਾਅਦ 'ਚ ਦੋਸ਼ੀ ਨੇ ਥਾਣੇ 'ਚ ਸਮਝੌਤਾ ਕਰ ਲਿਆ। ਬਾਵਜੂਦ ਰੰਜਿਸ਼ਨ ਸ਼ੁੱਕਰਵਾਰ ਨੂੰ ਲਗਭਗ 7 ਵਜੇ ਮੋਟਰਸਾਈਕਲ 'ਤੇ ਭਾਈ ਮੁੰਨਾ ਸਿੰਘ ਨਗਰ ਵੱਲ ਜਾ ਰਿਹਾ ਸੀ ਤਾਂ ਦੋਸ਼ੀ ਨੇ ਪਿੱਛਿਓਂ ਦਾਤਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਫਰਾਰ ਹੋ ਗਿਆ। ਉਸ ਨੇ ਮਦਦ ਲਈ ਪਰਿਵਾਰ ਵਾਲਿਆਂ ਨੂੰ ਬੁਲਾਇਆ। ਜੋ ਸਿਵਲ ਹਸਪਤਾਲ ਲੈ ਗਏ। ਜਿਥੇ ਉਸ ਨੂੰ ਸੀ. ਐੱਮ. ਸੀ. ਰੈਫਰ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਜਾਂਚ-ਪੜਤਾਲ ਜਾਰੀ ਹੈ। ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News