ਭਰਤੀ ਕੀਤੇ 9998 ਅਧਿਆਪਕਾਂ ’ਚੋਂ ਸੈਂਕੜਿਆਂ ਦੇ ਸਰਟੀਫਿਕੇਟ ਫਰਜ਼ੀ, ਹੋਵੇਗੀ ਵੱਡੀ ਕਾਰਵਾਈ

Monday, Jul 24, 2023 - 06:31 PM (IST)

ਭਰਤੀ ਕੀਤੇ 9998 ਅਧਿਆਪਕਾਂ ’ਚੋਂ ਸੈਂਕੜਿਆਂ ਦੇ ਸਰਟੀਫਿਕੇਟ ਫਰਜ਼ੀ, ਹੋਵੇਗੀ ਵੱਡੀ ਕਾਰਵਾਈ

ਚੰਡੀਗੜ੍ਹ : ਪੰਜਾਬ ਵਿਚ 16 ਸਾਲ ਪਹਿਲਾਂ 2007 ਵਿਚ ਭਰਤੀ 9998 ਟੀਚਿੰਗ ਫੈਲੋ ਵਿਚੋਂ 457 ਦੀ ਜਾਂਚ ਖੁੱਲ੍ਹ ਗਈ ਹੈ। ਇਨ੍ਹਾਂ ਅਧਿਆਪਕਾਂ ਦੇ ਐਕਸਪੀਰੀਐਂਸ ਸਰਟੀਫਿਕੇਟਸ ਫਰਜ਼ੀ ਅਤੇ ਕਈ ਤਰ੍ਹਾਂ ਦੀ ਗੜਬੜੀਆਂ ਵਾਲੇ ਪਾਏ ਗਏ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਸਿੱਖਿਆ ਵਿਭਾਗ ਤੋਂ ਇਨ੍ਹਾਂ ਸਾਰੇ ਵਿਵਾਦਤ ਅਧਿਆਪਕਾਂ ਦੇ ਤਜਰਬਾ ਸਰਟੀਫਿਕੇਟਸ ਅਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਲੈ ਕੇ 25 ਜੁਲਾਈ ਨੂੰ ਬਿਊਰੋ ਦਫਤਰ ਵਿਚ ਬੁਲਾਇਆ ਹੈ। ਵਿਭਾਗ ਨੇ ਫਰਜ਼ੀ ਐਕਸਪੀਰੀਐਂਸ ਸਰਟੀਫਿਕੇਟ ਦੀ ਪੁਸ਼ਟੀ ਜਾਂ ਵੈਰੀਫਿਕੇਸ਼ਨ ਕਰਨ ਵਾਲੇ ਅਫਸਰਾਂ ਦਾ ਵੀ ਰਿਕਾਰਡ ਮੰਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਫਰਜ਼ੀ ਐਕਸਪੀਰੀਐਂਸ ਸਰਟੀਫਿਕੇਟ ਵੈਰੀਫਾਈ ਕਰਨ ਵਾਲਿਆਂ ਦਾ ਨਾਮ, ਪਤਾ ਅਤੇ ਫੋਨ ਨੰਬਰ ਦਿੱਤਾ ਜਾਵੇ। ਜੇ ਰਿਟਾਇਰ ਜਾਂ ਮ੍ਰਿਤਕ ਹਨ ਤਾਂ ਵੀ ਸੂਚਨਾ ਦਿੱਤੀ ਜਾਵੇ। ਜਿਹੜਾ ਰਿਕਾਰਡ ਭੇਜਿਆ ਗਿਆ ਹੈ, ਉਸ ਵਿਚ ਵੈਰੀਫਿਕੇਸ਼ਨ ਕਰਨ ਵਾਲੇ ਅਧਿਕਾਰੀਆਂ ਦੇ ਨਾਮ ਦਰਜ ਨਹੀਂ ਕੀਤੇ ਗਏ। ਇਸ ਮਾਮਲੇ ਵਿਚ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦੇ ਭਾਰੀ ਮੀਂਹ

ਜ਼ਿਲ੍ਹਾ ਪੱਧਰ ’ਤੇ ਹੋਈ ਭਰਤੀ

ਟੀਚਿੰਗ ਫੈਲੋ ਦੀ ਭਰਤੀ ਜ਼ਿਲ੍ਹਾ ਪੱਧਰ ’ਤੇ ਹੋਈ ਸੀ ਅਤੇ ਜ਼ਿਲ੍ਹਾ ਪੱਧਰ ’ਤੇ ਹੀ ਸਲੈਕਸ਼ਨ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਦਾ ਪੂਰਾ ਰਿਕਾਰਡ ਕਦੇ ਸਿੱਖਿਆ ਵਿਭਾਗ ਦੇ ਹੈੱਡ ਦਫਤਰ ਵਿਚ ਪੁਹੰਚਿਆ ਹੀ ਨਹੀਂ। ਜਾਂਚ ਕਰ ਰਹੀ ਚਾਰ ਮੈਂਬਰੀ ਕਮੇਟੀ 233 ਅਧਿਆਪਰਕਾਂ ਦਾ ਰਿਕਾਰਡ ਇਕੱਠਾ ਕਰ ਸਕੀ ਹੈ। 224 ਦਾ ਰਿਕਾਰਡ ਉਪਲਭਦ ਹੀ ਨਹੀਂ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫ਼ੈਸਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News