ਦਹਾਕਿਆਂ ਤੋਂ ਮਸ਼ਹੂਰ ਹੈ PAU ਬਾਹਰ ਚਾਹ ਵੇਚਣ ਵਾਲੇ 2 ਭਰਾਵਾਂ ਦੀ ਜੋੜੀ, ਵੱਡੇ-ਵੱਡੇ ਲੋਕ ਵੀ ਕਰਦੇ ਨੇ ਤਾਰੀਫ਼

Wednesday, Jul 07, 2021 - 04:25 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਗੇਟ ਨੰਬਰ-3 ਨੇੜੇ 'ਦੇਵ ਟੀ ਸਟਾਲ' 'ਤੇ 2 ਭਰਾਵਾਂ ਦੀ ਜੋੜੀ ਦਹਾਕਿਆਂ ਤੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਮੇਤ ਵੱਡੇ-ਵੱਡੇ ਲੋਕਾਂ ਨੂੰ ਚਾਹ ਪਿਲਾ ਰਹੀ ਹੈ। ਇਨ੍ਹਾਂ ਭਰਾਵਾਂ ਸੁਰਜੀਤ ਸਿੰਘ ਅਤੇ ਸੁਖਦੇਵ ਸਿੰਘ ਦੀ ਚਾਹ ਪੀ ਕੇ ਅਤੇ ਪਰੌਂਠੇ ਖਾ ਕੇ ਯੂਨੀਵਰਸਿਟੀ ਦੇ ਵੱਡੇ-ਵੱਡੇ ਸਾਇੰਸਦਾਨ, ਡਾਕਟਰ ਅਤੇ ਖੋਜੀ ਵਿਦੇਸ਼ਾਂ ਤੱਕ ਪਹੁੰਚੇ ਚੁੱਕੇ ਹਨ।

ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ

PunjabKesari

ਪਿਛਲੇ 60 ਸਾਲ ਤੋਂ ਇਹ ਦੋਵੇਂ ਭਰਾ ਸਾਂਝੇਦਾਰੀ 'ਚ ਇਹ ਚਾਹ ਦਾ ਸਟਾਲ ਚਲਾ ਰਹੇ ਹਨ ਅਤੇ ਹੁਣ ਇਨ੍ਹਾਂ ਦੀ ਦੂਜੀ ਪੀੜ੍ਹੀ ਵੱਲੋਂ ਕੰਮ ਸਾਂਭਿਆ ਜਾ ਰਿਹਾ ਹੈ। ਚਾਹ ਦੇ ਸਟਾਲ 'ਤੇ ਬੈਠਣ ਵਾਲਾ ਵੱਡਾ ਭਰਾ ਸੁਖਦੇਵ ਸਿੰਘ 80 ਸਾਲ ਦਾ ਹੈ, ਜਦੋਂ ਕਿ ਛੋਟਾ ਭਰਾ ਸੁਰਜੀਤ ਸਿੰਘ 78 ਸਾਲ ਦਾ ਹੈ। ਪਰਿਵਾਰ ਦੀ ਸਮਾਜ ਵਿਚ ਸਾਂਝ ਬਰਕਰਾਰ ਹੈ। ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਦੋਵਾਂ ਭਰਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬਠਿੰਡਾ 'ਚ ਵੱਡੀ ਵਾਰਦਾਤ, ਸਾਬਕਾ ਗੈਂਗਸਟਰ 'ਕੁਲਵੀਰ ਨਰੂਆਣਾ' ਦਾ ਗੋਲੀਆਂ ਮਾਰ ਕੇ ਕਤਲ (ਤਸਵੀਰਾਂ)

1962 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸ਼ੁਰੂ ਹੋਈ ਅਤੇ 1962 ਵਿੱਚ ਹੀ ਇਨ੍ਹਾਂ ਦੋਵਾਂ ਭਰਾਵਾਂ ਵੱਲੋਂ ਟੀ-ਸਟਾਲ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਅੱਜ ਤੱਕ ਉਸੇ ਤਰ੍ਹਾਂ ਚੱਲਦੀ ਆ ਰਹੀ ਹੈ, ਹਾਲਾਂਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੂੰ ਜ਼ਰੂਰ ਮੰਦੀ ਦਾ ਸਾਹਮਣਾ ਕਰਨਾ ਪਿਆ ਪਰ ਵੱਡੇ-ਵੱਡੇ ਲੋਕਾਂ ਵੱਲੋਂ ਵੀ ਇਨ੍ਹਾਂ ਦੋਹਾਂ ਭਰਾਵਾਂ ਦੀ ਰੱਜ ਕੇ ਤਾਰੀਫ਼ ਕੀਤੀ ਜਾਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News