World TB Day : ਪੰਜਾਬ 'ਚ TB ਦੇ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਤੋਂ ਪਾਰ, ਜਾਣੋ ਕੀ ਹਨ ਲੱਛਣ
Friday, Mar 24, 2023 - 03:28 PM (IST)
ਚੰਡੀਗੜ੍ਹ : ਦੁਨੀਆ ਦੇ ਸਭ ਤੋਂ ਘਾਤਕ ਛੂਤ ਦੇ ਰੋਗਾਂ 'ਚੋਂ ਇਕ ਟੀਬੀ ਪੰਜਾਬ, ਹਰਿਆਣਾ ਅਤੇ ਗੁਆਂਢੀ ਸੂਬਿਆਂ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇਕ ਰਿਪੋਰਟ ਦੇ ਮੁਤਾਬਕ ਪੰਜਾਬ 'ਚ ਨੋਟੀਫਾਈਡ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਆਸ-ਪਾਸ ਹੈ। ਇਨ੍ਹਾਂ 'ਚੋਂ 88 ਫ਼ੀਸਦੀ ਮਤਲਬ ਕਿ 44,311 ਹਜ਼ਾਰ ਨਵੇਂ ਮਰੀਜ਼ ਹਨ। ਸਾਲ 2022 'ਚ ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ 2.8 ਲੱਖ ਟੀਬੀ ਦੇ ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 55,394 ਟੀਬੀ ਦੇ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਸਾਲ 2022 ਦੌਰਾਨ ਟੀਬੀ ਨਾਲ 5 ਫ਼ੀਸਦੀ ਮੌਤਾਂ ਹੋਈਆਂ। ਇਸ ਤੋਂ ਇਲਾਵਾ ਭਾਰਤ 'ਚ 24 ਲੱਖ ਦੇ ਕਰੀਬ ਟੀਬੀ ਦੇ ਮਰੀਜ਼ ਸਾਲ 2022 'ਚ ਰਿਕਾਰਡ ਕੀਤੇ ਗਏ ਹਨ। ਇਸ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਅਤੇ ਸੂਬਾ ਪੱਧਰ 'ਤੇ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਦਰਦਨਾਕ ਹਾਦਸੇ ਦੌਰਾਨ 3 ਅਧਿਆਪਕਾਂ ਤੇ ਡਰਾਈਵਰ ਦੀ ਮੌਤ, ਦਹਿਲਾ ਦੇਣ ਵਾਲਾ ਸੀ ਮੰਜ਼ਰ
ਟੀਬੀ ਕੀ ਹੈ
ਟੀਬੀ ਇਕ ਛੂਤ ਦੀ ਬਿਮਾਰੀ ਹੈ, ਜੋ ਕਿ ਸਾਹ ਲੈਣ, ਹੱਸਣ ਅਤੇ ਛਿੱਕਣ ਨਾਲ ਉਨ੍ਹਾਂ ਲੋਕਾਂ 'ਚ ਫੈਲ ਸਕਦੀ ਹੈ, ਜਿਨ੍ਹਾਂ ਦਾ ਇਮਊਨਿਟੀ ਸਿਸਟਮ ਘੱਟ ਹੈ। ਮੈਡੀਕਲ ਭਾਸ਼ਾ 'ਚ ਟਿਊਬਰਕਲੋਸਿਸ ਬੈਕਟੀਰੀਆ ਹਵਾ ਦੇ ਮਾਧਿਅਮ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਆਸਾਨੀ ਨਾਲ ਚਲਾ ਜਾਂਦਾ ਹੈ। ਟੀਬੀ ਦੀ ਬਿਮਾਰੀ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਟੀਬੀ ਸਿਰਫ ਸਾਹ ਸਬੰਧੀ ਮੁਸ਼ਕਲਾਂ ਹੀ ਪੈਦਾ ਨਹੀਂ ਕਰਦੀ, ਸਗੋਂ ਟੀਬੀ ਸਰੀਰ ਦੇ ਕਿਸੇ ਵੀ ਅੰਗ 'ਚ ਹੋ ਸਕਦਾ ਹੈ, ਜੋ ਕਿ ਰੀੜ੍ਹ ਦੀ ਹੱਡੀ, ਢਿੱਡ ਅਤੇ ਦਿਮਾਗ 'ਚ ਵੀ ਹੋ ਸਕਦਾ ਹੈ। ਜੇਕਰ ਸਮਾਂ ਰਹਿੰਦੇ ਡਾਕਟਰ ਕੋਲ ਨਾ ਜਾਇਆ ਜਾਵੇ ਤਾਂ ਇਹ ਬਿਮਾਰੀ ਖ਼ਤਰਨਾਕ ਹੋ ਸਕਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੇ ਤਿਆਰ ਕਰ ਲਿਆ ਸੀ ਖ਼ਾਲਿਸਤਾਨ ਦਾ ਪਲਾਨ, ਛਪਣ ਲੱਗੀ ਸੀ ਕਰੰਸੀ, ਸੁਣੋ ਪੁਲਸ ਦਾ ਬਿਆਨ
ਕੀ ਹਨ ਟੀਬੀ ਦੇ ਲੱਛਣ
ਖ਼ਾਂਸੀ ਟੀਬੀ ਦੇ ਸਭ ਤੋਂ ਆਮ ਲੱਛਣ
2-3 ਹਫ਼ਤਿਆਂ ਤੋਂ ਜ਼ਿਆਦਾ ਖ਼ਾਸੀ ਹੋਣਾ ਅਤੇ ਬਲਗਮ ਆਉਣਾ
ਖੰਘ 'ਚ ਖੂਨ ਆਉਣਾ
ਛਾਤੀ 'ਚ ਦਰਦ
ਸਾਹ ਲੈਣ 'ਚ ਤਕਲੀਫ਼
ਭਾਰ ਦਾ ਲਗਾਤਾਰ ਘਟਣਾ
ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣੀ ਅਤੇ ਬੁਖ਼ਾਰ ਆਉਣਾ
ਕਿਉਂ ਮਨਾਇਆ ਜਾਂਦਾ ਹੈ World Tuberculosis Day
24 ਮਾਰਚ 1882 ਨੂੰ, ਡਾ. ਰਾਬਰਟ ਕੋਚ ਨੇ ਟੀਬੀ (ਮਾਈਕੋਬੈਕਟੀਰੀਅਮ ਟੀਬੀ) ਦੇ ਕਾਰਕ ਬੈਕਟੀਰੀਆ ਦੀ ਖੋਜ ਕੀਤੀ। ਉਨ੍ਹਾਂ ਦੀ ਖੋਜ ਨੇ ਟੀਬੀ ਦੇ ਨਿਦਾਨ ਅਤੇ ਇਲਾਜ ਲਈ ਰਾਹ ਪੱਧਰਾ ਕੀਤਾ। ਅੱਜ ਵੀ ਟੀਬੀ ਸਭ ਤੋਂ ਘਾਤਕ ਛੂਤ ਦੀਆਂ ਬਿਮਾਰੀਆਂ ਵਿੱਚੋਂ ਇੱਕ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ