ਚੰਡੀਗੜ੍ਹ PGI 'ਚ ਪੁੱਜਣ ਵਾਲੇ TB ਦੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ 90 ਮਿੰਟਾਂ 'ਚ ਮਿਲੇਗੀ ਰਿਪੋਰਟ

Monday, Mar 27, 2023 - 10:21 AM (IST)

ਚੰਡੀਗੜ੍ਹ PGI 'ਚ ਪੁੱਜਣ ਵਾਲੇ TB ਦੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ 90 ਮਿੰਟਾਂ 'ਚ ਮਿਲੇਗੀ ਰਿਪੋਰਟ

ਚੰਡੀਗੜ੍ਹ (ਪਾਲ) : ਪੀ. ਜੀ. ਆਈ. 'ਚ ਹੁਣ ਸਾਰੀ ਤਰ੍ਹਾਂ ਦੀ ਟੀ. ਬੀ. ਦੀ ਜਾਂਚ ਜੀਨ ਐਕਸਪਰਟ ਵੱਲੋਂ ਸ਼ੁਰੂ ਹੋ ਗਈ ਹੈ। ਪੀ. ਜੀ. ਆਈ. ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਇਕ ਸਾਲ ਤੋਂ ਇਸ ਲਈ ਯਤਨ ਕਰ ਰਿਹਾ ਸੀ। ਇਸ ਤੋਂ ਪਹਿਲਾਂ ਸਿਰਫ ਐੱਚ. ਆਈ. ਵੀ. ਟੀ. ਬੀ., ਬੱਚਿਆਂ 'ਚ ਹੋਣ ਵਾਲੇ ਟੀ. ਬੀ. ਅਤੇ ਡਰੱਗ ਰੈਸਿਸਟੈਂਟ ਟੀ. ਬੀ. 'ਚ ਹੀ ਜੀਨ ਐਕਸਪਰਟ ਦੀ ਮਦਦ ਲਈ ਜਾ ਰਹੀ ਸੀ ਪਰ ਤਿੰਨ ਦਿਨ ਪਹਿਲਾਂ ਹੀ ਇਸ ਦੀ ਮਨਜ਼ੂਰੀ ਮਿਲੀ ਹੈ, ਜਿਸ ਤੋਂ ਬਾਅਦ ਸਾਰੀ ਤਰ੍ਹਾਂ ਦੀ ਟੀ. ਬੀ. ਦੀ ਜਾਂਚ ਇਸ ਨਵੀਂ ਤਕਨੀਕ ਨਾਲ ਹੋਵੇਗੀ। ਪੀ. ਜੀ. ਆਈ. ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਦੇ ਪ੍ਰੋਫੈਸਰ ਐੱਨ. ਟੀ. ਪੀ. ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਸੁਨੀਲ ਸੇਠੀ ਨੇ ਦੱਸਿਆ ਕਿ ਪਹਿਲਾਂ ਜਾਂਚ ਲਈ ਉਹ ਸਾਲਿਡ ਕਲਚਰ ਦੀ ਮਦਦ ਲੈਂਦੇ ਸਨ, ਜਿਸ ਦੀ ਰਿਪੋਰਟ 14 ਦਿਨ ਤੋਂ ਲੈ ਕੇ 4 ਹਫ਼ਤਿਆਂ ਤੱਕ ਆਉਂਦੀ ਸੀ। ਐੱਨ. ਟੀ. ਪੀ. ਪ੍ਰੋਗਰਾਮ (ਨੈਸ਼ਨਲ ਟਿਊਬਰਕੁਲੋਸਿਸੀ ਐਲਿਮੀਨੇਸ਼ਨ ਪ੍ਰੋਗਰਾਮ) ਦੇ ਲਾਂਚ ਹੋਣ ਤੋਂ ਬਾਅਦ ਜੀਨ ਐਕਸਪਰਟ ਅਤੇ ਸਾਰੀ ਤਰ੍ਹਾਂ ਦੀ ਮਾਲੀਕੁਲਰ ਤਕਨੀਕ ਸਾਹਮਣੇ ਆਈ। ਜੀਨ ਐਕਸਪਰਟ ਦੇ ਆਉਣ ਨਾਲ ਹੁਣ ਜਾਂਚ ਦੀ ਰਿਪੋਰਟ 90 ਮਿੰਟ 'ਚ ਆ ਜਾਂਦੀ ਹੈ। ਅਜੇ ਅਸੀਂ ਟੈਸਟ ਲਈ ਨਵੀਂ ਮਸ਼ੀਨ ਲਈ ਹੈ, ਜਿਸ 'ਚ 16 ਕਾਰਟਰੇਜ ਦੀ ਸਹੂਲਤ ਹੈ। ਜਦੋਂਕਿ ਸਾਡੇ ਕੋਲ ਇਸ ਤੋਂ ਪਹਿਲਾਂ ਐੱਨ. ਟੀ. ਪੀ. ਪ੍ਰੋਗਰਾਮ ਤਹਿਤ 4 ਕਾਰਟੇਜ ਦੀ ਮਸ਼ੀਨ ਸੀ। ਟੀ. ਬੀ. 'ਚ ਜਲਦੀ ਡਾਇਗਨੋਜ਼ ਹੋਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਜਲਦੀ ਬੀਮਾਰੀ ਦਾ ਪਤਾ ਚੱਲੇਗਾ, ਇਲਾਜ ਓਨਾ ਹੀ ਜਲਦੀ ਸ਼ੁਰੂ ਹੋਵੇਗਾ। ਪਹਿਲਾਂ ਕਈ ਕੇਸਾਂ 'ਚ ਰਿਪੋਰਟ ਦੇਰ ਨਾਲ ਆਉਂਦੀ ਸੀ ਤਾਂ ਅਜਿਹੇ 'ਚ ਬੀਮਾਰੀ ਹੋਰ ਜ਼ਿਆਦਾ ਫੈਲ ਜਾਂਦੀ ਸੀ। ਅਜਿਹੇ 'ਚ ਇਸ ਟੈਸਟ ਦੀ ਮਦਦ ਨਾਲ ਮਰੀਜ਼ ਨੂੰ ਇਲਾਜ ਛੇਤੀ ਮਿਲ ਸਕੇਗਾ।

ਇਹ ਵੀ ਪੜ੍ਹੋ : ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲਗਵਾਉਣ ਵਾਲੇ ਵਾਹਨ ਚਾਲਕ ਸਾਵਧਾਨ! ਸਖ਼ਤੀ ਕਰੇਗੀ ਸਰਕਾਰ
60 ਤੋਂ 70 ਟੈਸਟ ਰੋਜ਼ਾਨਾ
ਫਿਲਹਾਲ ਵਿਭਾਗ 'ਚ ਹੁਣ ਰੋਜ਼ਾਨਾ 60 ਤੋਂ 70 ਨਮੂਨਿਆਂ ਦੀ ਜਾਂਚ ਹੋ ਰਹੀ ਹੈ, ਜਿਨ੍ਹਾਂ 'ਚ ਪਲਮਨਰੀ (ਫੇਫੜਿਆਂ) ਅਤੇ ਐਕਸਟਰਾ ਪਲਮਨਰੀ ਟੀ. ਬੀ. (ਸਰੀਰ ਦੇ ਕਿਸੇ ਵੀ ਹਿੱਸੇ 'ਚ ਹੋਣ ਵਾਲੀ ਟੀ. ਬੀ.) ਦੀ ਜਾਂਚ ਹੋ ਰਹੀ ਹੈ। ਇਸ 'ਚ ਟ੍ਰਾਈਸਿਟੀ ਅਤੇ ਆਸ-ਪਾਸ ਦੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਵੀ ਨਮੂਨੇ ਰਹਿੰਦੇ ਹਨ। ਨਵੇਂ ਡਾਇਗਨੋਸਟਿਕ ਟੈਸਟ 'ਚ ਕਿਸੇ ਮੈਨਪਾਵਰ ਦੀ ਲੋੜ ਨਹੀਂ ਪੈਂਦੀ। ਜਾਂਚ ਲਈ ਨਮੂਨਿਆਂ ਨੂੰ ਮਸ਼ੀਨ 'ਚ ਰੱਖਿਆ ਜਾਂਦਾ ਹੈ, ਜਿਸ ਤੋਂ ਬਾਅਦ ਖ਼ੁਦ ਮਸ਼ੀਨ ਬੀਮਾਰੀ ਸਬੰਧੀ ਦੱਸ ਦੇਵੇਗੀ। ਟੀ. ਬੀ. ਸਬੰਧੀ ਡਾ. ਸੁਨੀਲ ਨੇ ਦੱਸਿਆ ਕਿ 85 ਫ਼ੀਸਦੀ ਮਰੀਜ਼ ਅਜੇ ਪਲਮਨਰੀ ਟੀ. ਬੀ. ਦੇ ਡਾਇਗਨੋਜ਼ ਹੋ ਰਹੇ ਹਨ, ਜੋ ਕਿ ਬਹੁਤ ਆਮ ਹਨ, ਜਦੋਂਕਿ ਉਨ੍ਹਾਂ ਕੋਲ 10 ਤੋਂ 15 ਫ਼ੀਸਦੀ ਐਕਸਟਰਾ ਪਲਮਨਰੀ ਟੀ. ਬੀ. ਦੇ ਮਰੀਜ਼ ਰਹਿੰਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ G-20 ਦੀਆਂ ਤਿਆਰੀਆਂ ਜ਼ੋਰਾਂ 'ਤੇ, ਐਂਟਰੀ ਪੁਆਇੰਟਾਂ 'ਤੇ ਲਾਏ ਜਾ ਰਹੇ ਬੂਟੇ
ਘੱਟ ਹੋਇਆ ਹੈ ਟੀ. ਬੀ. ਦਾ ਗ੍ਰਾਫ਼
ਡਾ. ਸੁਨੀਲ ਕਹਿੰਦੇ ਹਨ ਕਿ ਚੰਡੀਗੜ੍ਹ 'ਚ ਟੀ. ਬੀ. ਦਾ ਗ੍ਰਾਫ਼ ਘੱਟ ਹੋਇਆ ਹੈ। ਕੇਸ ਡਿਟੈਕਸ਼ਨ ਚੰਡੀਗੜ੍ਹ 'ਚ 70 ਫ਼ੀਸਦੀ ਤੱਕ ਹੈ। ਮਤਲਬ ਲੋਕਾਂ ਨੂੰ ਜਾਗਰੂਕਤਾ ਹੈ ਤੇ ਉਹ ਅੱਗੇ ਆ ਕੇ ਟੈਸਟ ਕਰਵਾਉਂਦੇ ਹਨ। ਉੱਥੇ ਹੀ ਟੀ. ਬੀ. ਦਾ ਕਿਓਰ ਰੇਟ 85 ਫ਼ੀਸਦੀ ਹੈ। ਹੁਣ ਇਲਾਜ ਲਈ ਜਿਸ ਤਰ੍ਹਾਂ ਦੀ ਡਰੱਗਜ਼ ਦਿੱਤੀ ਜਾਂਦੀ ਹੈ, ਉਹ ਪਹਿਲਾਂ ਤੋਂ ਬਹੁਤ ਬਿਹਤਰ ਹੈ, ਜਿਸ ਕਾਰਨ ਵੀ ਕਿਓਰ ਰੇਟ ਬਿਹਤਰ ਹੋਇਆ ਹੈ। ਡਰੱਗ ਰੈਸਿਸਟੈਂਟ 'ਚ ਵੀ ਕੁੱਝ ਨਵੀਆਂ ਦਵਾਈਆਂ ਆਈਆਂ ਹਨ। ਉਨ੍ਹਾਂ ਲੋਕਾਂ ਲਈ, ਜੋ ਥੋੜ੍ਹੇ ਮਹੀਨਿਆਂ ਬਾਅਦ ਇਲਾਜ ਛੱਡ ਦਿੰਦੇ ਹਨ, ਦੀ ਬਾਡੀ 'ਚ ਉਨ੍ਹਾਂ ਦਵਾਈਆਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ।
ਸਮੇਂ ਸਿਰ ਡਾਇਗਨੋਸਿਸ ਅਤੇ ਇਲਾਜ ਸ਼ੁਰੂ ਹੋਣਾ ਬੇਹੱਦ ਜ਼ਰੂਰੀ
ਟੀ. ਬੀ. ਸਰੀਰ ਦੇ ਕਿਸੇ ਵੀ ਅੰਗ 'ਚ ਹੋ ਸਕਦੀ ਹੈ। ਹਾਲਾਂਕਿ ਫੇਫੜਿਆਂ 'ਚ ਹੋਣ ਵਾਲੀ ਟੀ. ਬੀ. ਸਭ ਤੋਂ ਆਮ ਹੁੰਦੀ ਹੈ। ਕੋਰੋਨਾ ਵਾਂਗ ਫੇਫੜਿਆਂ 'ਚ ਹੋਣ ਵਾਲੀ ਟੀ. ਬੀ. ਵੀ ਖੰਘ ਅਤੇ ਛਿੱਕ ਨਾਲ ਇਕ ਤੋਂ ਦੂਜੇ ਵਿਅਕਤੀ 'ਚ ਫੈਲ ਸਕਦੀ ਹੈ। ਟੀ. ਬੀ. ਦਾ ਖ਼ਤਰਾ ਉਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਵੱਡੀ ਬੀਮਾਰੀ ਜਿਵੇਂ ਕਿ ਐੱਚ. ਆਈ. ਵੀ. ਜਾਂ ਡਾਇਬਟੀਜ਼ ਹੁੰਦੀ ਹੈ। ਨਾਲ ਹੀ ਜਿਨ੍ਹਾਂ ਦਾ ਐਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਉਨ੍ਹਾਂ ਨੂੰ ਵੀ ਇਸ ਬੀਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਡਾਕਟਰਾਂ ਦੀ ਮੰਨੀਏ ਤਾਂ ਟੀ. ਬੀ. ਵਰਗੀ ਬੀਮਾਰੀ ’ਤੇ ਕਾਬੂ ਪਾਉਣ ਲਈ ਸਮੇਂ ਸਿਰ ਡਾਇਗਨੋਸਿਸ ਅਤੇ ਇਲਾਜ ਸ਼ੁਰੂ ਹੋਣਾ ਬੇਹੱਦ ਜ਼ਰੂਰੀ ਹੈ। ਅਜਿਹੇ ਮਰੀਜ਼ ਖ਼ੁਦ ਦੀ ਜਾਨ ਜ਼ੋਖਮ 'ਚ ਪਾਉਣ ਨਾਲ ਹੀ ਆਪਣੇ ਨੇੜੇ-ਤੇੜੇ ਆਉਣ ਵਾਲੇ ਲੋਕਾਂ ਨੂੰ ਵੀ ਇਨਫੈਕਸ਼ਨ ਦੇ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News