ਸਮਾਰਟ ਸਿਟੀ ਦੇ ਨਾਂ ''ਤੇ ਲੋਕਾਂ ''ਤੇ ਲਾਏ ਜਾ ਰਹੇ ''ਬੇਲੋੜੇ ਟੈਕਸ''

05/13/2019 12:46:24 PM

ਚੰਡੀਗੜ੍ਹ (ਰਾਜਿੰਦਰ) : 'ਮੀਟ ਦਿ ਕੈਂਡੀਡੇਟ' ਪ੍ਰੋਗਰਾਮ ਤੋਂ ਇਲਾਵਾ ਫਾਸਵੇਕ ਦੀ ਸਲਾਨਾ ਆਮ ਸਭਾ ਬੈਠਕ ਦਾ ਵੀ ਆਯੋਜਨ ਕੀਤਾ ਗਿਆ। ਬੈਠਕ 'ਚ ਵਰਤਮਾਨ ਕਾਰਜਕਾਰਨੀ ਦੇ ਕਾਰਜਕਾਲ ਵਿਸਥਾਰ ਨੂੰ ਇਕ ਸਾਲ ਦੀ ਮਨਜ਼ੂਰੀ ਮਿਲ ਗਈ। ਇਸ ਮੌਕੇ ਬੋਲਦੇ ਹੋਏ ਫਾਸਵੇਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਸਮਾਰਟ ਸਿਟੀ ਦੇ ਨਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਲੋਕਾਂ 'ਤੇ ਬੇਲੋੜੇ ਟੈਕਸ ਲਾਏ ਜਾ ਰਹੇ ਹਨ ਅਤੇ ਸਹੂਲਤ ਦੇ ਨਾਂ 'ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਕਾਰਨ ਪੂਰੇ ਚੰਡੀਗੜ੍ਹ ਦਾ ਮਾਹੌਲ ਦੂਸ਼ਿਤ ਹੋ ਗਿਆ ਹੈ ਅਤੇ ਸਫਾਈ 'ਚ ਚੰਡੀਗੜ੍ਹ ਦੀ ਰੈਂਕਿੰਗ ਡਿਗਣ ਦਾ ਮੁੱਖ ਕਾਰਨ ਵੀ ਇਹੀ ਹੈ। ਆਰ. ਸੀ. ਨਾਇਰ ਨੇ ਕਿਹਾ ਕਿ ਚੰਡੀਗੜ੍ਹ 'ਚ ਸੜਕਾਂ ਤੇ ਸਾਫ-ਸਫਾਈ ਦੀ ਹਾਲਤ ਬਹੁਤ ਖਰਾਬ ਹੈ ਅਤੇ ਥਾਂ-ਥਾਂ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ। ਜਨਰਲ ਸਕੱਤਰ ਜੇ. ਐੱਸ. ਗੋਗਿਆ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਿਟੀਜ਼ਨ ਚਾਰਟਰ ਲਾਗੂ ਕਰਨ ਦੇ ਆਦੇਸ਼ ਦੇ ਦਿੱਤੇ ਹਨ ਪਰ ਵੱਖ-ਵੱਖ ਵਿਭਾਗਾਂ ਵਲੋਂ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। 
 


Babita

Content Editor

Related News