ਮੋਹਾਲੀ : ਚੱਲਦੀ ਕਾਰ ਬਣੀ ''ਅੱਗ ਦਾ ਗੋਲਾ'', 7 ਬੰਦਿਆਂ ਨੇ ਛਾਲਾਂ ਮਾਰ ਬਚਾਈ ਜਾਨ

Wednesday, Feb 06, 2019 - 10:21 AM (IST)

ਮੋਹਾਲੀ : ਚੱਲਦੀ ਕਾਰ ਬਣੀ ''ਅੱਗ ਦਾ ਗੋਲਾ'', 7 ਬੰਦਿਆਂ ਨੇ ਛਾਲਾਂ ਮਾਰ ਬਚਾਈ ਜਾਨ

ਮੋਹਾਲੀ (ਕੁਲਦੀਪ) : ਇੱਥੇ ਏਅਰਪੋਰਟ ਰੋਡ 'ਤੇ ਮੰਗਲਵਾਰ ਦੇਰ ਸ਼ਾਮ ਚੱਲਦੀ ਹੋਈ ਇਕ ਟਵੇਰਾ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਕਾਰ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਈ, ਜਿਸ ਤੋਂ ਬਾਅਦ ਕਾਰ 'ਚ ਸਵਾਰ 7 ਲੋਕਾਂ ਨੇ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਮੁਤਾਬਕ ਇਹ ਘਟਨਾ ਏਅਰਪੋਰਟ ਰੋਡ 'ਤੇ ਸਥਿਤ ਪਿੰਡ ਛੱਜੂਮਾਜਰਾ ਦੇ ਨੇੜੇ ਦੀ ਹੈ।

PunjabKesari

ਨਿਊ ਚੰਡੀਗੜ੍ਹ 'ਚ ਪੈਂਦੇ ਪਿੰਡ ਧਨੌੜਾ ਦਾ ਗੁਰਜੀਤ ਆਪਣੀ ਟਵੇਰਾ ਕਾਰ 'ਚ ਰਿਸ਼ਤੇਦਾਰਾਂ ਨੂੰ ਵਿਆਹ 'ਚ ਛੱਡਣ ਲਈ ਛੱਜੂਮਾਜਰਾ ਜਾ ਰਿਹਾ ਸੀ। ਜਦੋਂ ਉਹ ਛੱਜੂਮਾਜਰਾ ਪੁੱਜਿਆ ਤਾਂ ਦੂਜੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਕਾਰ 'ਚੋਂ ਧੂੰਆਂ ਨਿਕਲ ਰਿਹਾ ਹੈ।

PunjabKesari

ਜਿਵੇਂ ਹੀ ਗੁਰਜੀਤ ਕਾਰ 'ਚੋਂ ਉਤਰਿਆ ਤਾਂ ਕਾਰ ਨੇ ਅੱਗ ਫੜ੍ਹ ਲਈ। ਇਸ ਕਾਰ 'ਚ 7 ਲੋਕ ਸਵਾਰ ਸਨ, ਜਿਨ੍ਹਾਂ ਨੇ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਦੇਖਦੇ ਦੀ ਦੇਖਦੇ ਕਾਰ 'ਚ ਭਾਂਬੜ ਮਚ ਗਿਆ ਅਤੇ ਇਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਪਰ ਪੁਲਸ ਜਾਂ ਫਾਇਰ ਬ੍ਰਿਗੇਡ ਦੇ ਪੁੱਜਣ ਤੋਂ ਪਹਿਲਾਂ ਹੀ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।


author

Babita

Content Editor

Related News