ਭਾਜਪਾ ਆਗੂ ਤਰੁਣ ਚੁੱਘ ਨੇ ਸਿੱਧੂ ਮੂਸੇਵਾਲਾ ਦੇ ਕਤਲ ''ਤੇ ''ਆਪ'' ਸਰਕਾਰ ''ਤੇ ਕੱਢੀ ਭੜਾਸ

Wednesday, Jun 01, 2022 - 01:08 AM (IST)

ਭਾਜਪਾ ਆਗੂ ਤਰੁਣ ਚੁੱਘ ਨੇ ਸਿੱਧੂ ਮੂਸੇਵਾਲਾ ਦੇ ਕਤਲ ''ਤੇ ''ਆਪ'' ਸਰਕਾਰ ''ਤੇ ਕੱਢੀ ਭੜਾਸ

ਜਲੰਧਰ (ਬਿਊਰੋ) : ਸਿੱਧੂ ਮੂਸੇਵਾਲਾ ਦੇ ਕਤਲ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਦੁਖੀ ਮਨ ਨਾਲ ਕਿਹਾ ਕਿ ਇਹ ਬੜਾ ਦੁਖਦ ਦਿਨ ਹੈ, ਪੰਜਾਬ ਦਾ ਬੇਟਾ, ਇਕ ਵੱਡਾ ਸਿੰਗਰ, ਜਿਸ ਨੂੰ ਉਸ ਦੇ ਮਾਪੇ ਅੱਜ ਚਿਤਾ 'ਚ ਲਿਟਾ ਕੇ ਆਏ ਹਨ ਪਰ ਕਹਿਰ ਹੈ ਕਿ ਸੂਬੇ 'ਚ ਜਿਸ ਪਾਰਟੀ ਦੇ 92 ਵਿਧਾਇਕ ਹੋਣ, 7 ਰਾਜ ਸਭਾ ਮੈਂਬਰ ਹੋਣ ਪਰ ਇਨ੍ਹਾਂ 'ਚੋਂ ਕੋਈ ਵੀ ਮੂਸੇਵਾਲਾ ਦੇ ਸ਼ਮਸ਼ਾਨਘਾਟ 'ਚ ਉਸ ਨੂੰ ਮੋਢਾ ਦੇਣ ਨਹੀਂ ਗਿਆ। 'ਆਪ' ਦੇ ਕਿਸੇ ਵੀ ਆਗੂ ਕੋਲ ਇੰਨਾ ਸਮਾਂ ਨਾ ਨਿਕਲਿਆ ਕਿ ਜਾ ਕੇ ਉਸ ਬਾਪ ਨੂੰ ਦਿਲਾਸਾ ਦੇ ਸਕੇ ਕਿ ਅਸੀਂ ਇਨਸਾਫ ਕਰਾਂਗੇ। ਉਲਟਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਦਰਦਨਾਕ ਘਟਨਾ ਨੂੰ ਗੈਂਗਸਟਰ ਵਾਰ ਸਿੱਧ ਕਰਨ 'ਚ ਲੱਗੇ ਰਹੇ।

ਇਹ ਵੀ ਪੜ੍ਹੋ : ਬਸਪਾ 8 ਜੂਨ ਨੂੰ ਭਗਵੰਤ ਮਾਨ ਦੀ ਕੋਠੀ ਦਾ ਕਰੇਗੀ ਘਿਰਾਓ : ਜਸਵੀਰ ਸਿੰਘ ਗੜ੍ਹੀ

ਚੁੱਘ ਨੇ ਕਿਹਾ ਕਿ ਉਸ ਪੀੜਤ ਪਿਤਾ ਦੀ ਗੁਹਾਰ ਸੁਣੋ ਤੇ ਇਸ ਕੇਸ ਦੀ ਜਾਂਚ ਸੀ. ਬੀ. ਆਈ. ਤੇ ਐੱਨ. ਆਈ. ਏ. ਦੇ ਹਵਾਲੇ ਕੀਤੀ ਜਾਵੇ ਤੇ ਜਾਂਚ ਉਥੋਂ ਸ਼ੁਰੂ ਹੋਵੇ ਕਿ ਕਿਨ੍ਹਾਂ ਦੇ ਕਹਿਣ 'ਤੇ ਅਤੇ ਕਿਨ੍ਹਾਂ ਦੇ ਇਸ਼ਾਰੇ 'ਤੇ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਵਾਪਸ ਲਈ ਗਈ। ਸੁਰੱਖਿਆ ਵਾਪਸ ਲੈਣ 'ਤੇ ਮੀਡੀਆ 'ਚ ਪ੍ਰਚਾਰ ਕੀਤਾ ਗਿਆ। ਉਹ ਕੌਣ ਲੋਕ ਹਨ, ਜੋ ਸੁਰਖੀਆਂ ਬਟੋਰਨ ਲਈ ਪੰਜਾਬ ਦੇ ਅਮਨ-ਚੈਨ ਨੂੰ ਦਾਅ 'ਤੇ ਲਾ ਰਹੇ ਹਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਫੜੇ ਜਾਣੇ ਚਾਹੀਦੇ ਹਨ। ਇਕ ਪਾਸੇ ਪੁਲਸ ਹੈੱਡਕੁਆਰਟਰ 'ਤੇ ਰਾਕੇਟ ਦਾਗੇ ਜਾ ਰਹੇ, ਖਿਡਾਰੀ ਮਾਰੇ ਜਾ ਰਹੇ, ਪਟਿਆਲਾ 'ਚ ਦੰਗੇ ਕਰਵਾ ਦਿੱਤੇ, ਪੰਜਾਬ ਬਾਰੂਦ ਦੇ ਢੇਰ 'ਤੇ ਬੈਠਾ ਹੈ, ਇਸ 'ਤੇ  ਅੱਤਿਆਚਾਰ ਨਾ ਕਰੋ, ਇਥੋਂ ਦੇ ਅਮਨ-ਚੈਨ ਨੂੰ ਨਜ਼ਰ ਨਾ ਲਾਓ, ਚੰਗੀ ਪੁਲਸ ਵਿਵਸਥਾ ਕਾਇਮ ਕਰੋ। ਇਹ ਘਟਨਾਵਾਂ ਦੁਖਦ ਤੇ ਮਨ ਨੂੰ ਝੰਜੋੜਨ ਵਾਲੀਆਂ ਹਨ ਤੇ ਸਾਡੇ ਸਮਾਜ ਲਈ ਚੁਣੌਤੀ ਅਤੇ ਚਿਤਾਵਨੀ ਵੀ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਕੇਜਰੀਵਾਲ ਦੀ ਪ੍ਰਕਰਮਾ ਛੱਡ ਕੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਓ। ਇਹ ਕਤਲ ਪੰਜਾਬ ਦੇ ਲਾਅ ਐਂਡ ਆਰਡਰ ਲਈ ਚੁਣੌਤੀ ਹੈ।

ਇਹ ਵੀ ਪੜ੍ਹੋ : ਮਸ਼ਹੂਰ ਗਾਇਕ KK ਦਾ ਕੋਲਕਾਤਾ 'ਚ ਕੰਸਰਟ ਦੌਰਾਨ ਦਿਹਾਂਤ, 53 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News