ਭਾਜਪਾ ਆਗੂ ਤਰੁਣ ਚੁੱਘ ਨੇ CM ਮਾਨ ''ਤੇ ਵਿੰਨ੍ਹਿਆ ਨਿਸ਼ਾਨਾ, ਆਖੀਆਂ ਇਹ ਗੱਲਾਂ

Saturday, Dec 17, 2022 - 05:20 PM (IST)

ਭਾਜਪਾ ਆਗੂ ਤਰੁਣ ਚੁੱਘ ਨੇ CM ਮਾਨ ''ਤੇ ਵਿੰਨ੍ਹਿਆ ਨਿਸ਼ਾਨਾ, ਆਖੀਆਂ ਇਹ ਗੱਲਾਂ

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਉਨ੍ਹਾਂ ਨਕੋਦਰ 'ਚ ਵਾਪਰੇ ਕਤਲਕਾਂਡ ਬਾਰੇ ਬੋਲਦਿਆਂ ਕਿਹਾ ਪਤਾ ਲੱਗਿਆ ਹੈ ਕਿ ਕਤਲ ਕੀਤੇ ਗਏ ਨੌਜਵਾਨ ਨੂੰ ਅਗਵਾ ਕੀਤਾ ਗਿਆ ਅਤੇ ਫਿਰੌਤੀ ਮੰਗੀ ਗਈ ਸੀ। ਉਨ੍ਹਾਂ ਕਿਹਾ ਕਿ ਲੋਕ ਮਰ ਰਹੇ ਹਨ, ਲੁੱਟ-ਖਸੁੱਟ ਪੂਰੇ ਜ਼ੋਰਾਂ 'ਤੇ ਹਨ, ਸ਼ਰੇਆਮ ਸੜਕਾਂ 'ਤੇ ਗੋਲੀਆਂ ਚੱਲ ਰਹੀਆਂ ਹਨ ਪਰ ਸਰਕਾਰ ਟੋਲ ਪਲਾਜ਼ੇ ਬੰਦ ਕਰਵਾਉਣ 'ਚ ਲੱਗੀ ਹੈ। ਉਹ ਵੀ ਉਹ ਟੋਲ ਪਲਾਜ਼ੇ ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਪਣੀ ਸਿਆਸੀ ਭੁੱਖ ਦੀ ਬਲੀ ਪੰਜਾਬ ਦੇ ਲੋਕਾਂ ਨੂੰ ਨਾ ਚੜ੍ਹਾਇਆ ਜਾਵੇ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕੱਸਦਿਆਂ ਕਿਹਾ ਕਿ ਤੁਹਾਡੇ ਤੋਂ ਪਹਿਲਾਂ ਵੀ ਸਰਕਾਰਾਂ ਚੁਣੀਆਂ ਜਾਂਦੀਆਂ ਰਹੀਆਂ ਹਨ ਪਰ ਆਪਣਾ ਸੂਬਾ ਲਾਵਾਰਿਸ ਛੱਡ ਕੇ ਕੋਈ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਫਿਰ ਸੂਬੇ ਤੋਂ ਬਾਹਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੂਬੇ ਵੱਲ ਧਿਆਨ ਦੇਣ ਕਿਉਂਕਿ ਦੂਜਿਆਂ ਦਾ ਕਸੂਰ ਕੱਢ ਕੇ 5 ਸਾਲ ਕੰਮ ਨਹੀਂ ਚੱਲਣਾ।
 


author

Babita

Content Editor

Related News