ਮਸਜਿਦ ’ਚ ਨਮਾਜ਼ ਪਡ਼੍ਹ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

Sunday, Feb 24, 2019 - 03:51 AM (IST)

ਤਰਨਤਾਰਨ (ਸੋਨੀਆ)-ਖੇਮਕਰਨ ਬਾਰਡਰ ਦੇ ਕੰਢੇ ’ਤੇ ਵੱਸਿਆ ਇਕ ਅਜਿਹਾ ਕਸਬਾ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਇਕ ਦੂਜੇ ਦਾ ਮਾਣ ਸਤਿਕਾਰ ਕਰਦੇ ਹਨ। ਆਪਸੀ ਭਾਈਚਾਰੇ ਅਤੇ ਏਕਤਾ ਨੂੰ ਬਣਾਈ ਰੱਖਣ ਲਈ ਹਮੇਸ਼ਾ ਇਕ ਦੂਜੇ ਦੇ ਨਾਲ ਖਡ਼੍ਹੇ ਰਹਿੰਦੇ ਹਨ ਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਾਲ ਹੀ ’ਚ ਹੋਏ ਪੁਲਵਾਮਾ ਹਮਲੇ ਦੀ ਨਿਖੇਧੀ ਕਰਦਿਆਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਅੱਜ ਖੇਮਕਰਨ ਵਿਖੇ ਸਥਿਤ ਮਸਜਿਦ ’ਚ ਨਮਾਜ਼ ਪਡ਼੍ਹ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦਾ ਮਾਣ ਸਤਿਕਾਰ ਹੁੰਦਾ ਹੈ ਅਤੇ ਉਹ ਕਿਸੇ ਵੀ ਹਾਲ ’ਚ ਦੇਸ਼ ਦੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਗੇ। ਕੁਝ ਸ਼ਰਾਰਤੀ ਅਨਸਰਾਂ ਵਲੋਂ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਘਟੀਆ ਚਾਲਾਂ ਚੱਲੀਆਂ ਜਾਂਦੀਆਂ ਹਨ ਤਾਂ ਕਿ ਅਸੀਂ ਆਪਸ ’ਚ ਹਿੰਦੂ ਮੁਸਲਿਮ ਭਾਈਚਾਰੇ ਨੂੰ ਲੈ ਕੇ ਲਡ਼ੀਏ ਪਰ ਹੁਣ ਅਸੀਂ ਸਾਰੇ ਸਮਝਦਾਰ ਹੋ ਚੁੱਕੇ ਹਾਂ ਸ਼ਰਾਰਤੀ ਅਨਸਰਾਂ ਦੀਆਂ ਇਨ੍ਹਾਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ। ਦੇਸ਼ ਦਾ ਹਰ ਜਵਾਨ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੈ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਰੱਖਦਾ ਹੈ। ਸ਼ਰਾਰਤੀ ਅਨਸਰਾਂ ਨੂੰ ਅਗਾਂਹ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਉਨ੍ਹਾਂ ਦੀਆਂ ਚਾਲਾਂ ’ਚ ਨਹੀਂ ਆਉਣ ਵਾਲੇ ਉਹ ਆਪਣੀਆਂ ਘਟੀਆ ਚਾਲਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਅਸੀਂ ਉਨ੍ਹਾਂ ਦਾ ਸਰਵਨਾਸ਼ ਕਰ ਕੇ ਰੱਖ ਦੇਵਾਂਗੇ। ਇਸ ਮੌਕੇ ਮੌਲਵੀ ਮਨਵਰ ਖਾਨ ਖੇਮਕਰਨ, ਹਕੀਮ ਇਨਾਮ ਖਾਨ ਹਰੀਕੇ ਪੱਤਣ, ਡਾਕਟਰ ਤਾਜ ਖਾਨ, ਡਾਕਟਰ ਦੀਦਾਰ, ਡਾਕਟਰ ਦਿਲਸ਼ਾਦ, ਡਾਕਟਰ ਇਸਾਨ, ਮੌਲਵੀ ਇਮਰਾਨ ਖਾਨ, ਮੌਲਵੀ ਇਮਤਿਆਜ ਖਾਨ, ਮੌਲਵੀ ਹਾਫਿਜ਼ ਉੱਲਾ, ਮੌਲਵੀ ਸ਼ਾਦਾਬ ਖਾਨ, ਮੌਲਵੀ ਮਤੀਲਾ, ਮੌਲਵੀ ਵਸੀਮ ਅਲੀ, ਮੌਲਵੀ ਲਤੀਫ ਖਾਨ ਬੀ.ਐੱਸ.ਐੱਫ. ਆਦਿ ਹਾਜ਼ਰ ਸਨ।

Related News