ਖੇਮਕਰਨ ਵੈੱਲਫੇਅਰ ਸੁਸਾਇਟੀ ਵਲੋਂ ਗਰੀਬ ਪਰਿਵਾਰ ਨੂੰ ਕਮਰਾ ਬਣਾ ਕੇ ਕੀਤਾ ਭੇਟ

Sunday, Feb 24, 2019 - 03:51 AM (IST)

ਖੇਮਕਰਨ ਵੈੱਲਫੇਅਰ ਸੁਸਾਇਟੀ ਵਲੋਂ ਗਰੀਬ ਪਰਿਵਾਰ ਨੂੰ ਕਮਰਾ ਬਣਾ ਕੇ ਕੀਤਾ ਭੇਟ
ਤਰਨਤਾਰਨ (ਗੁਰਮੇਲ, ਅਵਤਾਰ)-ਕਸਬਾ ਖੇਮਕਰਨ ਦੇ ਬਾਹਰਵਾਰ ਗਰੀਬ ਪਰਿਵਾਰ ਝੁਗੀ ਝੋਪਡ਼ੀ ਬਣਾ ਕੇ ਰਹਿ ਰਿਹਾ ਸੀ ਇਸ ਮੁਸ਼ਕਿਲ ਨੂੰ ਹੱਲ ਕਰਦਿਆ ਖੇਮਕਰਨ ਵੈੱਲਫੇਅਰ ਸੁਸਾਇਟੀ ਵਲੋਂ ਪੱਕਾ ਕਮਰਾ ਪਾ ਕੇ ਰਹਿਣ ਵਾਸਤੇ ਦਿੱਤਾ ਗਿਆ ਹੈ। ਸੁਸਾਇਟੀ ਦੇ ਆਗੂ ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਸੁਸਾਇਟੀ ਦਾ ਮੁੱਖ ਮਕਸਦ ਲੋਡ਼ਵੰਦਾਂ ਦੀ ਮਦਦ ਕਰਨਾ ਹੈ। ਸ਼ਹਿਰ ਖੇਮਕਰਨ ਦੇ ਮੋਹਤਬਰਾਂ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਮਦਦ ਸਦਕਾ ਗਰੀਬ ਪਰਿਵਾਰ ਨੂੰ ਰਹਿਣ ਵਾਸਤੇ ਪੱਕਾ ਕਮਰਾ ਪਾ ਕੇ ਦਿੱਤਾ ਗਿਆ ਹੈ। ਇਸ ਭਲਾਈ ਦੇ ਕੰਮ ਦੀ ਚਾਰ ਚੁਫੇਰਿਓ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਸੁਖਬੀਰ ਸਿੰਘ ਬੱਬੂ, ਗੁਰਜੰਟ ਸਿੰਘ, ਹੀਰਾ ਸਿੰਘ, ਗੋਲਡੀ ਸਿੰਘ, ਸੋਨੀ ਸੱਭਰਵਾਲ, ਗੁਰਿੰਦਰ ਸੋਨੀ, ਬਿੱਲਾ ਮਸੀਹ ਹਾਜ਼ਰ ਸਨ।

Related News