ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ,ਭੱਜ ਕੇ ਬਚਾਉਣੀ ਪਈ ਜਾਨ

06/30/2020 10:29:17 AM

ਤਰਨਤਾਰਨ (ਰਾਜੂ) : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦੁੱਬਲੀ ਵਿਖੇ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਪੁਲਸ ਨੇ 3 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਨਿਸ਼ਾਨ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਦੁੱਬਲੀ ਨੇ ਦੱਸਿਆ ਕਿ ਬੀਤੇ ਦਿਨ ਉਹ ਪਿੰਡ ਦੇ ਸਰਪੰਚ ਗੁਰਦਿਆਲ ਸਿੰਘ ਦੇ ਘਰ ਸਰਕਾਰ ਵਲੋਂ ਭੇਜੀ ਮੁਫ਼ਤ ਕਣਕ ਲੈਣ ਲਈ ਗਿਆ ਸੀ ਪਰ ਕਣਕ ਖਤਮ ਹੋ ਜਾਣ ਕਰਕੇ ਉਹ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ। ਜਦ ਉਹ ਪਿੰਡ ਦੀ ਪੁਲੀ ਨੇੜੇ ਪੁੱਜਾ ਤਾਂ ਪਿੰਡ ਦਾ ਹੀ ਬਲਜੀਤ ਸਿੰਘ ਉਰਫ ਬੱਬੂ ਭਲਵਾਨ ਆਪਣੇ ਸਾਥੀਆਂ ਥਾਣਾ ਸਿੰਘ ਪੁੱਤਰ ਸੰਤਾ ਸਿੰਘ ਅਤੇ ਨਿਹਾਲ ਸਿੰਘ ਪੁੱਤਰ ਧਰਮਪਾਲ ਸਿੰਘ ਨਾਲ ਰਸਤੇ 'ਚ ਖੜ੍ਹਾ ਸੀ।

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਨਸ਼ੇ 'ਚ ਟੱਲੀ ਪਤੀ ਨੇ ਪਤਨੀ ਦੀ ਛਾਤੀ ਤੇ ਗਰਦਨ ਨੂੰ ਕੈਂਚੀ ਨਾਲ ਵੱਢਿਆ

ਬਲਜੀਤ ਸਿੰਘ ਬੱਬੂ ਭਲਵਾਨ ਨੇ ਲਲਕਾਰਾ ਮਾਰਿਆ ਕਿ ਇਸ ਨੂੰ ਅੱਜ ਸਬਕ ਸਿਖਾਉਣਾ ਹੈ ਅਤੇ ਉਸ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜੋ ਉਸ ਦੇ ਖੱਬੇ ਹੱਥ ਉਪਰ ਲੱਗ ਗਈ ਅਤੇ ਮੈਂ ਆਪਣੀ ਜਾਨ ਬਚਾਉਣ ਲਈ ਸਰਪੰਚ ਦੇ ਘਰ ਵੱਲ ਨੂੰ ਦੌੜਿਆ। ਜਿਸ ਤੋਂ ਬਾਅਦ ਥਾਣਾ ਸਿੰਘ ਨੇ ਉਸ ਉਪਰ ਦਾਤਰ ਨਾਲ ਵਾਰ ਕੀਤਾ ਜਦ ਕਿ ਨਿਹਾਲ ਸਿੰਘ ਨੇ ਡਾਂਗ ਉਸ ਦੀ ਪਿੱਠ 'ਤੇ ਮਾਰੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਸਰਪੰਚ ਦੇ ਘਰ ਜਾ ਕੇ ਆਪਣੀ ਜਾਨ ਬਚਾ ਲਈ। ਇਸ ਸਬੰਧੀ ਏ. ਐੱਸ. ਆਈ. ਹਰਦਿਆਲ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਬਲਜੀਤ ਸਿੰਘ ਉਰਫ ਬੱਬੂ, ਥਾਣਾ ਸਿੰਘ, ਨਿਹਾਲ ਸਿੰਘ ਵਾਸੀਆਨ ਦੁੱਬਲੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ :  ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਿਗਲ ਰਿਹੈ ਨਸ਼ਾ, ਓਵਡੋਜ਼ ਨਾਲ ਇਕ 3 ਬੱਚਿਆ ਦੇ ਪਿਓ ਦੀ ਮੌਤ


Baljeet Kaur

Content Editor

Related News