ਮਮਤਾ 'ਤੇ ਭਾਰੀ ਪਿਆ 'ਇਸ਼ਕ', ਪ੍ਰੇਮੀ ਤੋਂ ਮਰਵਾਇਆ ਪੁੱਤ (ਵੀਡੀਓ)
Sunday, Aug 04, 2019 - 11:43 AM (IST)
ਤਰਨਤਾਰਨ (ਵਿਜੇ ਕੁਮਾਰ) : ਨਾਜਾਇਜ਼ ਸੰਬੰਧ ਇਨਸਾਨ ਨੂੰ ਕਿਸ ਕਦਰ ਜੁਰਮ ਦੇ ਰਾਹ 'ਤੇ ਲੈ ਜਾਂਦੇ ਹਨ। ਇਸਦੀ ਤਾਜ਼ਾ ਉਦਾਹਰਨ ਤਰਨਤਾਰਨ ਦੇ ਪਿੰਡ ਫੈਲੋਕੇ 'ਚ ਦੇਖਣ ਨੂੰ ਮਿਲੀ, ਜਿਥੇ ਇਕ ਪੁੱਤ ਆਪਣੀ ਮਾਂ ਦੇ ਨਾਜਾਇਜ਼ ਸੰਬੰਧਾਂ ਦੀ ਬਲੀ ਚੜ੍ਹ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਦੀਪ ਸਿੰਘ ਦੀ ਮਾਂ ਬਲਬੀਰ ਕੌਰ ਦੇ ਸੋਹਣ ਸਿੰਘ ਨਾਮ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ। ਪਤੀ ਤੇ ਪੁੱਤ ਨੂੰ ਆਪਣੇ ਰਾਹ 'ਚੋਂ ਹਟਾਉਣ ਲਈ ਬਣਾਈ ਸਾਜ਼ਿਸ਼ ਤਹਿਤ ਸੋਹਣ ਸਿੰਘ ਰਾਤ ਬਲਬੀਰ ਕੌਰ ਦੇ ਘਰ ਪਹੁੰਚਿਆ, ਜਿਵੇਂ ਹੀ ਪ੍ਰਦੀਪ ਨੇ ਦਰਵਾਜ਼ਾ ਖੋਲ੍ਹਿਆ, ਸੋਹਣ ਸਿੰਘ ਨੇ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ ਤੇ ਫਿਰ ਉਸਦੇ ਪਿਤਾ ਨੂੰ ਵੀ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।