ਤਰਨਤਾਰਨ ਦੀ ਧੀ ਨੇ ਜੱਜ ਬਣ ਕੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ, ਪਰਿਵਾਰ 'ਚ ਬਣਿਆ ਖ਼ੁਸ਼ੀਆਂ ਦਾ ਮਾਹੌਲ
Thursday, Oct 12, 2023 - 02:43 PM (IST)

ਤਰਨਤਾਰਨ (ਰਮਨ)- ਕਸਬਾ ਝਬਾਲ ਦੀ ਜੰਮਪਲ ਧੀ ਮੀਨਾਕਸ਼ੀ ਵੱਲੋਂ ਦਿੱਤੇ ਗਏ ਇਮਤਿਹਾਨਾਂ ਤੋਂ ਬਾਅਦ ਉਸ ਨੂੰ ਬਤੌਰ ਜੱਜ ਚੁਣ ਲਿਆ ਗਿਆ ਹੈ, ਜਿਸ ਤੋਂ ਬਾਅਦ ਜਿੱਥੇ ਪਰਿਵਾਰ ਵਿੱਚ ਖ਼ੁਸ਼ੀਆਂ ਦਾ ਮਾਹੌਲ ਬਣ ਚੁੱਕਾ ਹੈ, ਉੱਥੇ ਹੀ ਇਲਾਕੇ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਕਸਬਾ ਝਬਾਲ ਦੀ ਜੰਮਪਲ ਮੀਨਾਕਸ਼ੀ ਪਹਿਲੀ ਕੁੜੀ ਹੈ, ਜਿਸ ਨੇ ਬਤੌਰ ਜੱਜ ਬਣਦੇ ਹੋਏ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
ਜਾਣਕਾਰੀ ਅਨੁਸਾਰ ਕਸਬਾ ਝਬਾਲ ਦੀ ਨਿਵਾਸੀ ਮੀਨਾਕਸ਼ੀ ਪੁੱਤਰੀ ਸੁਭਾਸ਼ ਚੰਦਰ ਵੱਲੋਂ ਸਾਲ ਵਿੱਚ ਪੀ. ਸੀ. ਐੱਸ. ਜ਼ੁਡੀਸ਼ੀਅਲ ਦੀ ਤਿਆਰੀ ਕਰਦੇ ਹੋਏ ਦੋ ਇਮਤਿਹਾਨ ਦਿੱਤੇ ਗਏ ਸਨ, ਜਿਸ ਦੌਰਾਨ ਮਿਨਾਕਸ਼ੀ ਵੱਲੋਂ ਸੂਬੇ ਭਰ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਬੀਤੀ 6 ਅਕਤੂਬਰ ਨੂੰ ਲਈ ਗਈ ਇੰਟਰਵਿਊ ਤੋਂ ਬਾਅਦ ਮੀਨਾਕਸ਼ੀ ਨੂੰ ਬਤੌਰ ਜੱਜ ਚੁਣ ਲਿਆ ਗਿਆ ਹੈ। ਬੀਤੇ ਬੁੱਧਵਾਰ ਸ਼ਾਮ ਮਿਲੀ ਇਸ ਖ਼ਬਰ ਤੋਂ ਬਾਅਦ ਪਰਿਵਾਰ ਵਿੱਚ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਇਲਾਕੇ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਘਰ ਵਿੱਚ ਤਾਂਤਾ ਲੱਗਣਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ: ਤਹਿਸੀਲਾਂ 'ਚ ਹੁੰਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ, ਪੰਜਾਬ ਸਰਕਾਰ ਵੱਲੋਂ ਰਜਿਸਟਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਬਤੌਰ ਜੱਜ ਚੁਣੀ ਗਈ ਮੀਨਾਕਸ਼ੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਸੁਭਾਸ਼ ਚੰਦਰ ਜੋ ਭਾਰਤੀ ਜੀਵਨ ਬੀਮਾ ਨਿਗਮ ਅੰਮ੍ਰਿਤਸਰ ਵਿਖੇ ਬਤੌਰ ਸੀਨੀਅਰ ਬਰਾਂਚ ਮੈਨੇਜਰ ਹਨ, ਮਾਤਾ ਕਮਲੇਸ਼ ਰਾਣੀ, ਆਸਟਰੇਲੀਆ ਵਿਖੇ ਪੀ. ਆਰ. ਵੱਡੀ ਭੈਣ ਦਿਵਿਆ, ਕਨੇਡਾ ਵਿਖੇ ਪੀ. ਆਰ. ਛੋਟੇ ਭਰਾ ਬਨਿਸ਼, ਥਾਣਾ ਭਿੱਖੀਵਿੰਡ ਵਿਖੇ ਤਾਇਨਾਤ ਬਤੌਰ ਸਬ ਇੰਸਪੈਕਟਰ ਚਾਚਾ ਨਰੇਸ਼ ਕੁਮਾਰ, ਚਾਚੀ ਸਰੋਜ ਬਾਲਾ ਅਤੇ ਚਚੇਰੀ ਭੈਣ ਗੁਰਲੀਨ ਜੋ ਡਾਕਟਰੀ ਦੀ ਪੜ੍ਹਾਈ ਕਰ ਚੁੱਕੀ ਹੈ, ਵੱਲੋਂ ਹਮੇਸ਼ਾ ਹੀ ਪੜ੍ਹ ਲਿਖ ਕੇ ਜੱਜ ਬਣਨ ਲਈ ਉਤਸ਼ਾਹਤ ਕੀਤਾ ਜਾਂਦਾ ਰਿਹਾ। ਜਿਸ ਦੇ ਚਲਦਿਆਂ ਪਰਿਵਾਰ ਵੱਲੋਂ ਮਿਲੇ ਸਾਥ ਅਤੇ ਹਿੰਮਤ ਕਰਕੇ ਉਹ ਅੱਜ ਇਸ ਮੁਕਾਮ ਉੱਪਰ ਪਹੁੰਚ ਗਈ ਹੈ। ਮੀਨਾਕਸ਼ੀ ਨੇ ਦੱਸਿਆ ਕਿ ਸੂਬੇ ਵਿੱਚ ਉਸ ਨੂੰ ਕਿਹੜੀ ਜਗ੍ਹਾ ਉੱਪਰ ਤਾਇਨਾਤ ਕੀਤਾ ਜਾਂਦਾ ਹੈ, ਉਸ ਦੇ ਹੁਕਮ ਆਉਣੇ ਬਾਕੀ ਹਨ। ਮੀਨਾਕਸ਼ੀ ਨੇ ਦੱਸਿਆ ਮਿਹਨਤ ਕਰਨ ਉਪਰੰਤ ਹਾਸਿਲ ਕੀਤੀ ਗਈ ਇਸ ਅਹੁਦੇ ਦੀ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਵਰਤੋਂ ਕਰਦੇ ਹੋਏ ਲੋਕਾਂ ਨੂੰ ਸਹੀ ਇਨਸਾਫ਼ ਦਵਾਇਆ ਜਾਵੇਗਾ।
ਇਸ ਮੌਕੇ ਪਰਿਵਾਰ ਵੱਲੋਂ ਮੀਨਾਕਸ਼ੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਭੰਗੜਾ ਪਾਇਆ ਗਿਆ। ਇਸ ਦੌਰਾਨ ਬਾਰ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਗਿੱਲ, ਜਨਰਲ ਸਕੱਤਰ ਬੂਟਾ ਸਿੰਘ ਸੰਧੂ, ਐਡਵੋਕੇਟ ਨਵਜੋਤ ਕੌਰ ਚੱਬਾ, ਐਡਵੋਕੇਟ ਮਨਮੋਹਨ ਸਿੰਘ ਠੁਕਰਾਲ, ਐਡਵੋਕੇਟ ਅਮਨਬੀਰ ਸਿੰਘ, ਐਡਵੋਕੇਟ ਦੀਪਕ ਅਰੋੜਾ ਆਦਿ ਵੱਲੋਂ ਮੀਨਾਕਸ਼ੀ ਨੂੰ ਵਧਾਈ ਦਿੱਤੀ ਗਈ।
ਇਹ ਵੀ ਪੜ੍ਹੋ: ਵਿਆਹ ਦੇ ਬਹਾਨੇ ਕੁੜੀ ਦੀ ਰੋਲੀ ਪੱਤ, ਡਾਕਟਰ ਕੋਲ ਪੁੱਜਣ 'ਤੇ ਸਾਹਮਣੇ ਆਇਆ ਹੈਰਾਨੀਜਨਕ ਸੱਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ