ਤਰਨਤਾਰਨ ਰੈਲੀ 'ਚ ਸ਼ਾਮਲ ਹੋਣ ਲਈ ਵੱਖ-ਵੱਖ ਪਿੰਡਾਂ ਤੋਂ ਰਵਾਨਾ ਹੋਏ ਕਾਫਲੇ

Thursday, May 17, 2018 - 03:03 PM (IST)

ਤਰਨਤਾਰਨ ਰੈਲੀ 'ਚ ਸ਼ਾਮਲ ਹੋਣ ਲਈ ਵੱਖ-ਵੱਖ ਪਿੰਡਾਂ ਤੋਂ ਰਵਾਨਾ ਹੋਏ ਕਾਫਲੇ

ਵਲਟੋਹਾ (ਬਲਜੀਤ ਸਿੰਘ,ਸੰਦੀਪ ਕੁਮਾਰ,ਅਮਰਗੋਰ ਸਿੰਘ) - ਪਿੰਡ ਘਰਿਆਲਾ ਤੋਂ ਜ਼ਿਲਾ ਜਨਰਲ ਸਕੱਤਰ ਜਥੇਦਾਰ ਅੰਗਰੇਜ਼ ਸਿੰਘ ਦੀ ਅਗਵਾਈ 'ਚ 3 ਬੱਸਾ ਦਾ ਭਾਰੀ ਕਾਫਲਾ ਤਰਨ ਤਾਰਨ ਰੈਲੀ 'ਚ ਸ਼ਾਮਲ ਹੋਣ ਲਈ ਰਵਾਨਾ ਹੋ ਗਿਆ ਹੈ। ਇਸ ਮੌਕੇ ਜਥੇਦਾਰ ਅੰਗਰੇਜ਼ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਹਰਨਾ ਕਰਦਿਆਂ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਨੂੰ 2019 'ਚ ਐੱਮ. ਪੀ. ਦੀਆਂ ਚੋਣਾਂ 'ਚ ਭਾਰੀ ਬਹੁਮਤ ਨਾਲ ਪਿੰਡ ਘਰਿਆਲਾ ਦੇ ਹਲਕੇ 'ਚੋਂ ਜਤਾਉਣ 'ਤੇ ਮੋਹਰ ਲਾਈ। ਇਸ ਮੌਕੇ ਅੰਗਰੇਜ਼ ਸਿੰਘ, ਰੇਸ਼ਮ ਸਿੰਘ, ਸਰਵਨ ਸਿੰਘ, ਦਿਲਬਾਗ ਸਿੰਘ, ਰਜਿੰਦਰਪਾਲ, ਬਲਵਿੰਦਰ ਮਸੀਹ, ਸੁਖਦੇਵ ਖੱਬਾ, ਸਰਵਨ ਭੁੱਲਰ, ਜਸਬੀਰ ਸੰਧੂ, ਐਰਕ ਸੰਧੂ ਆਦਿ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ।

ਵਲਟੋਹਾ ਸੰਧੂਆਂ ਤੋਂ ਰੈਲੀ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਕਾਫਲਾ 
ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਵਲਟੋਹਾ ਸੰਧੂਆਂ ਤੋਂ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਵਲਟੋਹਾ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਤਰਨਤਾਰਨ ਰੈਲੀ 'ਚ ਸ਼ਾਮਲ ਹੋਣ ਲਈ ਜਥੇ ਦੇ ਰੂਪ 'ਚ ਰਵਾਨਾ ਹੋ ਗਏ ਹਨ। ਇਸ ਮੌਕੇ ਹਰਜਿੰਦਰ ਸਿੰਘ, ਬੱਜਰ ਸਤਨਾਮ ਸਿੰਘ, ਭਪਿੰਦਰ ਸਿੰਘ, ਮੈਂਬਰ ਗੁਰਵੇਲ ਸਿੰਘ, ਬਲਜਿੰਦਰ ਸਿੰਘ, ਹਰਚੰਦ ਸਿੰਘ, ਪਹਿਲਵਾਨ ਪਰਮਜੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।

PunjabKesari
ਪਿੰਡ ਤਲਵੰਡੀ ਤੋਂ ਰੈਲੀ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਕਾਫਲਾ 
ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਤੋਂ ਸਰਪੰਚ ਕੁਲਦੀਪ ਸਿੰਘ ਦੀ ਯੋਗ ਅਗਵਾਈ 'ਚ ਤਰਨਤਾਰਨ ਰੈਲੀ 'ਚ ਸ਼ਾਮਲ ਹੋਣ ਲਈ ਤਲਵੰਡੀ ਤੋਂ ਕਾਫਲਾ ਰਵਾਨਾ ਹੋ ਗਿਆ ਹੈ। ਇਸ ਮੌਕੇ ਬਲੀ ਸਿੰਘ, ਪ੍ਰਗਟ ਸਿੰਘ ਕੱਥਾ ਸਿੰਘ, ਨਿਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਬੁੱਧ ਸਿੰਘ ਕੁਲਦੀਪ ਸਿੰਘ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ। 

PunjabKesari

ਟਕਸਾਲੀ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਵਲਟੋਹਾ ਮੇਨ ਤੋਂ ਜਥਾ ਰਵਾਨਾ
ਟਕਸਾਲੀ ਕਾਂਗਰਸੀ ਆਗੂ ਹਰਪ੍ਰੀਤ ਦਿਓਲ, ਮਨਪ੍ਰੀਤ ਸਿੰਘ ਦਿਓਲ, ਗਗਨਦੀਪ ਸਿੰਘ ਦਿਓਲ, ਚਰਨਜੀਤ ਸਿੰਘ ਦਿਓਲ, ਮੁਕੰਮਲਜੀਤ ਮਲਕਾ, ਮਹਾਬੀਰ ਮਲਕਾ, ਤਜਿੰਦਰਬੀਰ ਮਲਕਾ, ਭੁਲਰ ਲਵ ਦਿਓਲ ਆਦਿ ਦੀ ਯੋਗ ਅਗਵਾਈ ਹੇਠ ਕਸਬਾ ਵਲਟੋਹੇ ਤੋਂ ਕਾਂਗਰਸ ਪਾਰਟੀ ਵੱਲੋਂ ਡੈਂਪੋ ਪ੍ਰੋਗਰਾਮ ਸਬੰਧੀ ਰੱਖੀ ਰੈਲੀ 'ਚ ਸ਼ਾਮਲ ਹੋਣ ਲਈ ਜਥਾ ਰਵਾਨਾ ਹੋ ਗਿਆ ਹੈ।  

ਅਮਰਕੋਟ ਤੋਂ ਹੋਇਆ ਜਥਾ ਰਵਾਨਾ
ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਵਲੋਂ ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਜਥਾ ਰਵਾਨਾ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਾਂ ਤੋ ਪਹਿਲਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਨਸ਼ਿਆਂ ਨੂੰ ਲੈ ਕੇ ਜੋ ਵਾਅਦਾ ਕੀਤੇ ਸਨ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਅੱਜ ਸਿਵਲ ਲਾਈਨ ਤਰਨ ਤਾਰਨ ਵਿਖੇ ਇਕ ਵਿਸ਼ਾਲ ਡੈਪੋ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਰੈਲੀ 'ਚ ਸਾਡੀ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੈਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਰਲ ਕੇ ਇਸ ਨਸ਼ੇ ਦੇ ਕੋਹੜ ਨੂੰ ਖਤਮ ਕਰਨਾ ਪਵੇਗਾ ਤਾਂ ਜੋ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਇਕ ਚੰਗਾ ਜੀਵਨ ਬਤੀਤ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ । ਇਸ ਮੌਕੇ ਸੇਵਾ ਸਿੰਘ ਮਗੋਲ, ਸੋਨੂੰ ਅਲਗੋ, ਮਹਾਬੀਰ ਸਿੰਘ, ਸਰਪੰਚ ਬਲਜੀਤ ਸਿੰਘ ਮਗੋਲ ਆਦਿ ਦੀ ਅਗਵਾਈ ਹੇਠ ਜਥਾ ਰਵਾਨਾ ਹੋਇਆ ਹੈ।


Related News