ਤਰਨਤਾਰਨ: ਨਗਰ ਕੌਂਸਲ ਦੀ ਸੀਨੀਅਰ ਉਪ ਪ੍ਰਧਾਨ ਦੇ ਪਤੀ 'ਤੇ ਹੋਇਆ ਕਾਤਲਾਨਾ ਹਮਲਾ
Monday, Jun 11, 2018 - 11:16 PM (IST)

ਤਰਨਤਾਰਨ(ਮਨਵਿੰਦਰ ਮਿਲਾਪ) — ਤਰਨਤਾਰਨ 'ਚ ਨਗਰ ਕੌਂਸਲ ਦੀ ਸੀਨੀਅਰ ਉਪ-ਪ੍ਰਧਾਨ ਰਾਕੇਸ਼ ਸ਼ਰਮਾ ਦੇ ਪਤੀ ਸਤਪਾਲ ਸ਼ਰਮਾ 'ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਹਮਲੇ ਦੌਰਾਨ ਹਮਲਾਵਰਾਂ ਨੇ ਸਤਪਾਲ ਸ਼ਰਮਾ 'ਤੇ ਗੋਲੀ ਚਲਾਈ ਪਰ ਸਤਪਾਲ ਸ਼ਰਮਾ ਨੂੰ ਗੋਲੀ ਨਹੀਂ ਲੱਗੀ। ਦੱਸਿਆ ਜਾ ਰਿਹਾ ਹੈ ਕਿ ਸਤਪਾਲ ਸ਼ਰਮਾ ਦਾ ਹਮਲਾਵਰਾਂ ਨਾਲ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਦੇ ਚੱਲਦੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪਰ ਇਕੱਠੀ ਹੋਈ ਭੀੜ ਨੇ ਉਨ੍ਹਾਂ ਤੋਂ ਪਿਸਟਲ ਖੋਹ ਲਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।