ਜਦੋਂ ਲਾਵਾਂ ਵੇਲੇ ਲਾੜੇ ਨੂੰ ਵੇਖ ਬੇਹੋਸ਼ ਹੋ ਗਈ ਲਾੜੀ ਤਾਂ ਥਾਣੇ ਪੁੱਜੀ ਬਾਰਾਤ, ਜਾਣੋਂ ਪੂਰਾ ਮਾਮਲਾ
Thursday, Aug 13, 2020 - 04:13 PM (IST)
ਤਰਨਤਾਰਨ (ਰਮਨ) : ਤਰਨਤਾਰਨ ਬੀਤੇ ਦਿਨੀਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੁੜੀ ਨੇ ਲਾਵਾਂ ਵੇਲੇ ਮੁੰਡੇ ਨੂੰ ਦੇਖਦੇ ਹੀ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਾਰੀ ਬਾਰਾਤ ਲਾੜਾ-ਲਾੜੀ ਸਮੇਤ ਥਾਣੇ ਪਹੁੰਚ ਗਈ।
ਇਹ ਵੀ ਪੜ੍ਹੋਂ : ਕੋਰੋਨਾ ਵਾਇਰਸ ਦਾ ਨਵਾਂ ਲੱਛਣ ਹੈ ਹਿੱਚਕੀ, ਹੋ ਜਾਓ ਸਾਵਧਾਨ (ਵੀਡੀਓ)
ਦਰਅਸਲ ਮਾਮਲਾ ਤਰਨਤਾਰਨ ਦੇ ਪਿੰਡ ਜੋਧਪੁਰ ਦਾ ਹੈ, ਜਿਥੇ ਲਾੜੀ ਅਮਰਜੀਤ ਕੌਰ ਨੇ ਲਾਵਾਂ ਵੇਲੇ ਲਾੜੇ ਸੁਖਚੈਨ ਸਿੰਘ ਨੂੰ ਜਦੋਂ ਖੜ੍ਹੇ ਹੋਏ ਦੇਖਿਆ ਤਾਂ ਉਸ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਲੰਗੜਾ ਕੇ ਤੁਰ ਰਿਹਾ ਸੀ। ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਨੂੰ ਮੁੰਡੇ ਦੇ ਲੰਗੜਾ ਕੇ ਤੁਰਨ ਬਾਰੇ ਨਹੀਂ ਦੱਸਿਆ ਗਿਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਇਕ ਦਿਨ ਪਹਿਲਾਂ ਵੀ ਜਦੋਂ ਮੁੰਡਾ ਨੂੰ ਸ਼ਗਨ ਲਾਇਆ ਗਿਆ ਤਾਂ ਉਸ ਸਮੇਂ ਵੀ ਉਹ ਕੁਰਸੀ 'ਤੇ ਹੀ ਬੈਠਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕੁਝ ਨਹੀਂ ਪਤਾ ਲੱਗ ਸਕਿਆ। ਉਸ ਨੇ ਦੱਸਿਆ ਜਦੋਂ ਲਾਵਾਂ ਵੇਲੇ ਉਸ ਨੇ ਮੁੰਡੇ ਨੂੰ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਤੇ ਉਸ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਹ ਤੇ ਉਸ ਦਾ ਤਾਇਆ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਸ ਨੇ ਕਿਹਾ ਕਿ ਉਹ ਮੁੰਡੇ ਨਾਲ ਨਹੀਂ ਰਹਿਣਾ ਚਾਹੁੰਦੀ। ਕੁੜੀ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਬੇਹੋਸ਼ ਹੋ ਗਈ ਤਾਂ ਮੁੰਡੇ ਵਾਲੇ ਜ਼ਬਰਦਸਤੀ ਉਸ ਨੂੰ ਹਸਪਤਾਲ ਤੋਂ ਆਪਣੇ ਘਰ ਲੈ ਗਏ।
ਇਹ ਵੀ ਪੜ੍ਹੋਂ : ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼
ਦੂਜੇ ਪਾਸੇ ਲਾੜੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁੰਡੇ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਉਨ੍ਹਾਂ ਕਿਹਾ ਕਿ ਕੁੜੀ ਨੇ ਵੀ ਪਹਿਲਾਂ ਨੂੰ ਮੁੰਡੇ ਦੇਖਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ 8 ਦਿਨਾਂ 'ਚ ਵਿਆਹ ਰੱਖਿਆ ਗਿਆ ਸੀ। ਪਰ ਅੱਜ ਲਾਵਾਂ ਵੇਲੇ ਕੁੜੀ ਨੇ ਵਿਆਹ ਤੋਂ ਸਿੱਧਾ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋਂ : ਸਹੁਰਾ ਪਰਿਵਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਇਕ ਹੋਰ ਵਿਆਹੁਤਾ, ਦੁਖੀ ਹੋ ਚੁੱਕਿਆ ਖ਼ੌਫ਼ਨਾਕ ਕਦਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਵਿਵਾਦ 'ਚ ਦੋਵਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਜਤਾਉਂਦੇ ਹੋਏ ਰਾਜ਼ੀਨਾਮਾ ਕਰ ਲਿਆ ਹੈ। ਰਾਜ਼ੀਨਾਮੇ ਦੀ ਕਾਪੀ ਵੀ ਉਨ੍ਹਾਂ ਨੇ ਪੁਲਸ ਨੂੰ ਸੌਪ ਦਿੱਤੀ ਹੈ। ਇਸ ਕਾਰਨ ਪੁਲਸ ਵਲੋਂ ਹੁਣ ਦੋਵਾਂ ਪਰਿਵਾਰਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।