ਕੈਰੋਂ ਵਿਖੇ ਹੋਏ 5 ਕਤਲਾਂ ਦੀ ਸੁਲਝੀ ਗੁੱਥੀ, ਨਸ਼ੇ 'ਚ ਟੱਲੀ ਪੁੱਤ ਨੇ ਹੀ ਕ੍ਰਿਪਾਨਾਂ ਨਾਲ ਵੱਢਿਆ ਸੀ ਟੱਬਰ

Saturday, Jun 27, 2020 - 03:33 PM (IST)

ਕੈਰੋਂ ਵਿਖੇ ਹੋਏ 5 ਕਤਲਾਂ ਦੀ ਸੁਲਝੀ ਗੁੱਥੀ, ਨਸ਼ੇ 'ਚ ਟੱਲੀ ਪੁੱਤ ਨੇ ਹੀ ਕ੍ਰਿਪਾਨਾਂ ਨਾਲ ਵੱਢਿਆ ਸੀ ਟੱਬਰ

ਤਰਨਤਾਰਨ (ਰਮਨ) : ਬੀਤੇ ਦਿਨੀਂ ਜ਼ਿਲਾ ਤਰਨਤਾਰਨ ਦੇ ਪਿੰਡ ਕੈਰੋਂ 'ਚ ਹੋਏ 5 ਕਤਲਾਂ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਅ ਲਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਦੱਸਿਆ ਕਿ ਬ੍ਰਿਜ ਲਾਲ ਦੇ ਘਰ ਉਸ ਦੇ ਦੋਵੇਂ ਲੜਕੇ ਗੁਰਜੰਟ ਅਤੇ ਬੰਟੀ ਅਤੇ ਦੋਵੇਂ ਨੂੰਹਾਂ ਅਮਨ ਅਤੇ ਜਸਪ੍ਰੀਤ ਮੌਜੂਦ ਸਨ। ਉਨ੍ਹਾਂ ਦੱਸਿਆ ਇਨ੍ਹਾਂ ਦੇ ਪਰਿਵਾਰ ਦਾ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਕਤਲ ਵਾਲੀ ਰਾਤ ਵੀ ਬੰਟੀ ਆਪਣੇ ਪਿਤਾ ਬ੍ਰਿਜ ਲਾਲ ਨਾਲ ਲੜਨ ਲੱਗ ਪਿਆ ਅਤੇ ਹੱਥੋਪਾਈ ਕਰਨ ਲੱਗ ਪਿਆ ਜਦ ਲੜਾਈ ਜ਼ਿਆਦਾ ਵੱਧ ਗਈ ਤਾਂ ਬ੍ਰਿਜ ਲਾਲ ਨੇ ਆਪਣੇ ਡਰਾਈਵਰ ਗੁਰਸਾਹਿਬ ਸਿੰਘ ਨੂੰ ਫ਼ੋਨ ਕਾਲ ਕਰ ਕੇ ਸੱਦਿਆ। ਗੁਰਸਾਹਿਬ ਸਿੰਘ ਵੀ ਅਕਸਰ ਹੀ ਬ੍ਰਿਜ ਲਾਲ ਘਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਨ੍ਹਾਂ ਦੀਆਂ ਗੱਡੀਆਂ ਦਾ ਡਰਾਈਵਰ ਸੀ। ਦੋਵਾਂ ਵਿਚਕਾਰ ਇਹ ਲੜਾਈ ਇਨੀਂ ਜ਼ਿਆਦਾ ਵੱਧ ਗਈ ਕਿ ਬੰਟੀ ਨੇ ਆਪਣੇ ਪਿਤਾ ਨੂੰ ਕਿਰਪਾਨ ਮਾਰ ਕੇ ਉਸ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋਂ : ਪਿਆਰ ਨਹੀਂ ਚੜ੍ਹਿਆ ਪ੍ਰਵਾਨ ਤਾਂ ਵਿਆਹੁਤਾ ਪ੍ਰੇਮੀ ਜੋੜੇ ਨੇ ਲਗਾਇਆ ਮੌਤ ਨੂੰ ਗਲੇ (ਵੀਡੀਓ)

ਉਨ੍ਹਾਂ ਦੱਸਿਆ ਕਿ ਬੰਟੀ ਨਸ਼ੇ 'ਚ ਧੁੱਤ ਸੀ ਬੰਟੀ ਨੂੰ ਸ਼ੱਕ ਸੀ ਕਿ ਉਸ ਦੀਆਂ ਭਰਜਾਈਆਂ ਅਮਨ ਅਤੇ ਜਸਪ੍ਰੀਤ ਦੇ ਗੁਰਸਾਹਿਬ ਡਰਾਈਵਰ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਾਰਨ ਉਸ ਨੇ ਗੁੱਸੇ 'ਚ ਆਪਣੀ ਭਰਜਾਈ ਅਮਨ ਅਤੇ ਜਸਪ੍ਰੀਤ ਦਾ ਵੀ ਕਿਰਪਾਨ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਭਰਜਾਈਆਂ ਦਾ ਕਤਲ ਕਰਨ ਤੋਂ ਮਗਰੋਂ ਗੁਰਸਾਹਿਬ ਡਰਾਈਵਰ ਦਾ ਵੀ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਬੰਟੀ ਚਾਰ ਜਾਣਿਆਂ ਦੇ ਕਤਲ ਕਰਨ ਤੋਂ ਬਾਅਦ ਨਸ਼ੇ ਦੀ ਹਾਲਤ 'ਚ ਸੌਂ ਗਿਆ। ਇਸ ਤੋਂ ਬਾਅਦ ਨਸ਼ੇ 'ਚ ਟੁੱਲੀ ਗੁਰਜੰਟ ਸਿੰਘ ਗੁੱਸੇ 'ਚ ਆਪਣੇ ਭਰਾ ਬੰਟੀ ਦਾ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਗੁਰਜੰਟ ਸਿੰਘ ਬੰਟੀ ਦਾ ਕਤਲ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਮਾਮਲਾ ਕੈਰੋਂ 'ਚ ਹੋਏ 5 ਕਤਲਾਂ ਦਾ, ਘਟਨਾ ਨੂੰ ਅੱਖੀਂ ਵੇਖ ਬੇਹੋਸ਼ ਹੋ ਗਏ ਸਨ ਮਾਸੂਮ ਬੱਚੇ


author

Baljeet Kaur

Content Editor

Related News