ਤਰਨਤਾਰਨ ਤੋਂ ਵੱਡੀ ਖ਼ਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਘਰ NIA ਨੇ ਮਾਰਿਆ ਛਾਪਾ
Friday, Jan 21, 2022 - 02:04 PM (IST)
ਤਰਨਤਾਰਨ (ਰਮਨ)- ਸਥਾਨਕ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਇਕ ਨਿੱਜੀ ਸਕੂਲ ਦੇ ਮਾਲਕ ਦੇ ਘਰ ਐੱਨ.ਆਈ.ਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਘਰ ’ਚ ਛਾਪਾ ਮਾਰਨ ਲਈ ਦਿੱਲੀ ਅਤੇ ਮੋਹਾਲੀ ਤੋਂ ਅਧਿਕਾਰੀਆਂ ਦੀ ਟੀਮ ਆਈ ਹੋਈ ਹੈ, ਜੋ ਕੋਠੀ ਦੇ ਅੰਦਰ ਆਪਣੀ ਜਾਂਚ-ਪੜਤਾਲ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਪਤੰਗ ਲੁੱਟਦੇ ਸਮੇਂ ਟਰਾਂਸਫਾਰਮਰ ਦੀ ਲਪੇਟ 'ਚ ਆਇਆ 14 ਸਾਲਾ ਬੱਚਾ, ਤੜਫ਼-ਤੜਫ਼ ਨਿਕਲੀ ਜਾਨ
ਜਾਣਕਾਰੀ ਅਨੁਸਾਰ ਸਥਾਨਕ ਫੋਕਲ ਪੁਆਇੰਟ ਵਿੱਚ ਸਾਬਕਾ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ ਅਤੇ ਸਰਦਾਰ ਇਨਕਲੇਵ ਵਿਖੇ ਸਥਿਤ ਇਕ ਨਿਜੀ ਸਕੂਲ ਦੇ ਮਾਲਕ ਦੇ ਘਰ ਐੱਨ.ਆਈ.ਏ. ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਛਾਪੇਮਾਰੀ ਦਾ ਕਾਰਨ ਸਾਬਕਾ ਕੌਂਸਲਰ ਭਰੋਵਾਲ ਅਤੇ ਨਿੱਜੀ ਸਕੂਲ ਮਾਲਕ ਬਿੱਟੂ ਵੱਲੋਂ ਜ਼ਮੀਨ ਦੀ ਖਰੀਦ ਵੇਚ ਨੂੰ ਲੈ ਕੇ ਆਪਸ ਵਿਚ ਹੋਈ ਲੱਖਾਂ ਰੁਪਏ ਦੀ ਟਰਾਂਸਫਰ ਨੂੰ ਮੰਨਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਟੱਕਰ ਦੇਣ ਲਈ ਤਿਆਰ ਇਹ 'ਆਪ' ਆਗੂ, ਦਿੱਤੀ ਵੱਡੀ ਚੁਣੌਤੀ (ਵੀਡੀਓ)
ਇਸ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੌਕੇ ’ਤੇ ਇਕੱਤਰ ਹੋ ਗਏ। ਇਸ ਦੌਰਾਨ ਅਧਿਕਾਰੀਆਂ ਨੇ ਪੱਤਰਕਾਰਾਂ ਤੋਂ ਕਾਫ਼ੀ ਦੂਰੀ ਬਣਾਈ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ