ਤਰਨਤਾਰਨ: ਘਰ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

09/23/2020 6:00:43 PM

ਤਰਨਤਾਰਨ (ਰਮਨ): ਤਰਨਤਾਰਨ ਦੀ ਗਲੀ ਰਾਧਾ ਸੁਆਮੀ ਵਾਲੀ ਖਾਲਸਾ ਪੁਰ ਰੋਡ 'ਚ ਅੱਜ ਸਵੇਰੇ ਇਕ ਸ਼ੈਲਰ ਮਾਲਕ ਦੇ ਘਰ ਦੀ ਉਪਰਲੀ ਮੰਜ਼ਿਲ ਨੂੰ ਭਿਆਨਕ ਅੱਗ ਲੱਗਣ ਨਾਲ ਘਰ 'ਚ ਪਿਆ ਸਾਰਾ ਕੀਮਤੀ ਸਾਮਾਨ, ਕੈਸ਼, ਮੰਦਰ ਅਤੇ ਗਹਿਣੇ ਦੇ ਇਲਾਵਾ ਸਾਰਾ ਸਾਮਾਨਾ ਸੜ ਕੇ ਸੁਆਹ ਹੋ ਗਿਆ। ਘਰ 'ਚ ਮੌਜੂਦ 2 ਜਨਾਨੀਆਂ ਅਤੇ ਇਕ ਧੀ ਨੂੰ ਘਰ ਦੇ ਨਾਲ ਲੱਗਦੇ ਡੇਰਾ ਰਾਧਾ ਸੁਆਮੀ ਬਾਬਾ ਬੱਗਾ ਸਿੰਘ ਦੇ ਸੇਵਾਦਾਰਾਂ ਨੇ ਘਰ ਦੀ ਉਪਰਲੀ ਮੰਜ਼ਿਲ 'ਤੇ ਸਥਿਤ ਖਿੜਕੀਆਂ ਨੂੰ ਤੋੜ ਕੇ ਬੜੀ ਮੁਸ਼ੱਕਤ ਦੇ ਨਾਲ ਬਾਹਰ ਕੱਢਿਆ।

ਇਹ ਵੀ ਪੜ੍ਹੋ: ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ 17 ਸਾਲ ਦੀ ਕੁੜੀ ਅਗਵਾ, ਸਦਮੇ 'ਚ ਪਰਿਵਾਰ

PunjabKesari

ਸ਼ੈਲਰ ਮਾਲਕ ਨਵੀਨ ਗੁਪਤਾ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ 'ਚੋਂ ਸੂਚਨਾ ਮਿਲੀ ਕਿ ਘਰ ਨੂੰ ਅੱਗ ਲੱਗ ਗਈ ਹੈ, ਜਿਸ ਦੇ ਬਾਅਦ ਉਨ੍ਹਾਂ ਨੇ ਤੁਰੰਤ ਨਗਰ ਕੌਂਸਲ 'ਚ ਮੌਜੂਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਦੇ ਕਰੀਬ 1 ਘੱਟੇ ਬਾਅਦ ਫਾਇਰ ਬ੍ਰਿਗੇਡ ਦੇ ਮੌਕੇ 'ਤੇ ਪਹੁੰਚਣ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਤੋਂ ਪਹਿਲਾਂ ਨੇੜੇ-ਤੇੜੇ ਦੇ ਗੁਆਂਢੀਆਂ ਨੇ ਘਰ ਨੂੰ ਅੱਗ ਤੋਂ ਬਚਾਉਣ ਲਈ ਪੂਰੀ ਕੋਸ਼ਿਸ਼ ਜਾਰੀ ਰੱਖੀ। ਨਵੀਨ ਗੁਪਤਾ ਨੇ ਦੱਸਿਆ ਕਿ ਅੱਗ ਦੇ ਬਾਵਜੂਦ ਕਮਰੇ 'ਚ ਫਸੀ ਉਨ੍ਹਾਂ ਦੀ ਪਤਨੀ ਸ਼ਰੁਤੀ ਗੁਪਤਾ, ਮਾਂ ਉਮਾ ਗੁਪਤਾ ਅਤੇ ਧੀ ਰਾਧਿਕਾ ਗੁਪਤਾ ਨੂੰ ਬੜੀ ਮੁਸ਼ਕਲ ਨਾਲ ਡੇਰੇ ਦੇ ਸੇਵਾਦਾਰਾਂ ਨੇ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ ਹੈ, ਜਿਸ ਦਾ ਉਹ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਫਰਿੱਜ,ਏ.ਸੀ., ਟੀ.ਵੀ., ਐੱਲ.ਈ.ਡੀ., ਕਿਚਨ ਦਾ ਸਾਰਾ ਕੀਮਤੀ ਸਾਮਾਨ, ਇੱਥੋਂ ਤੱਕ ਕਿ ਘਰ 'ਚ ਸ੍ਰੀ ਠਾਕੁਰ ਜੀ ਦਾ ਨਿਵਾਸ ਮੰਦਰ ਵੀ ਸੜ ਕੇ ਸੁਆਹ ਹੋ ਗਿਆ। ਸੜਿਆ ਹੋਏ ਸਾਮਾਨ ਦੀ ਕੀਮਤ ਲੱਖਾਂ ਰੁਪਏ ਤੋਂ ਵੱਧ ਦੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਲੰਬੀ: ਛੇੜਛਾੜ ਦੇ ਮਾਮਲੇ 'ਚ ਨੌਜਵਾਨ ਨੂੰ ਮਿਲੀ ਹੈਰਾਨੀਜਨਕ ਸਜ੍ਹਾ, ਹਰ ਪਾਸੇ ਛਿੜੀ ਚਰਚਾ


Shyna

Content Editor

Related News