ਕਾਂਗਰਸ ਵਿਰੁੱਧ ਧਰਨਾ ਦੇਣ ਵਾਲੇ 'ਆਪ' ਵਿਧਾਇਕ ਸਮੇਤ 171 ਸਮਰਥਕਾਂ 'ਤੇ ਮਾਮਲਾ ਦਰਜ

Friday, Aug 21, 2020 - 11:38 AM (IST)

ਤਰਨਤਾਰਨ (ਰਮਨ) : ਨੈਸ਼ਨਲ ਹਾਈਵੇ ਅੰਮ੍ਰਿਤਸਰ-ਬਠਿੰਡਾ 'ਤੇ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਵੀਰਵਾਰ ਦੁਪਹਿਰ ਕਾਂਗਰਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ 171 ਸਮਰਥਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਧਰਨੇ ਦੀ ਅਗਵਾਈ ਕੋਟਕਪੁਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਕਰ ਰਹੇ ਸਨ। 

ਇਹ ਵੀ ਪੜ੍ਹੋਂ : ਸ਼ਰੇਆਮ ਨੌਜਵਾਨ ਦੇ ਕੀਤੇ ਟੋਟੇ-ਟੋਟੇ, ਵਾਰਦਾਤ ਤੋਂ ਬਾਅਦ ਦੋਸ਼ੀ ਨੇ ਸੋਸ਼ਲ ਮੀਡੀਆ 'ਤੇ ਕੀਤੇ ਵੱਡੇ ਖ਼ੁਲਾਸੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਧਰੁਮਨ ਐੱਚ ਨਿਰਬਲਾਇਆ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਕੋਵਿਡ-19 ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ 'ਆਪ' ਪਾਰਟੀ ਦੇ ਸਮਰਥਕਾਂ ਵਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ, ਜਿਸ ਦੇ ਚੱਲਦੇ ਕਾਨੂੰਨੀ ਕਾਰਵਾਈ ਕਰਦੇ ਹੋਏ ਵਿਧਾਇਕ ਕੁਲਤਾਰ ਸਿੰਘ ਸੰਧਵਾ, ਡਾਕਟਰ ਕਸ਼ਮੀਰ ਸਿੰਘ ਸੋਹਲ, ਸਾਬਕਾ ਏ.ਐੱਸ.ਆਈ. ਹਰੀ ਸਿੰਘ, ਮਨਜਿੰਦਰ ਸਿੰਘ ਸਮੇਤ 21 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਦਕਿ 150 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਪਿਓ ਨੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ, 13 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ


Baljeet Kaur

Content Editor

Related News